ਜਿਓ ਵੀਡੀਓਜ਼ ਦੀ ਫ਼ਿਲਮ ‘ਗੋਦਾਵਰੀ’ ਨੇ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਿਆ
February 4, 2023
![](http://mehakewattan.com/wp-content/uploads/2023/02/2023_2image_16_39_139672038marathi-ll.jpg)
ਮੁੰਬਈ : ਨੈਸ਼ਨਲ ਫ਼ਿਲਮ ਵਿਕਾਸ ਨਿਗਮ ਦੇ ਸਹਿਯੋਗ ਨਾਲ ਆਯੋਜਿਤ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਫ਼ਿਲਮ ਫੈਸਟੀਵਲ ’ਚ ਜਿਓ ਸਟੂਡੀਓਜ਼ ਦੀ ਮਰਾਠੀ ਫ਼ਿਲਮ ‘ਗੋਦਾਵਰੀ’ ਨੂੰ 14 ਫ਼ਿਲਮਾਂ ’ਚੋਂ ਸਰਵੋਤਮ ਫ਼ਿਲਮ ਚੁਣਿਆ ਗਿਆ ਹੈ। 27 ਤੋਂ 31 ਜਨਵਰੀ ਤੱਕ ਮੁੰਬਈ ’ਚ ਆਯੋਜਿਤ, ਫੈਸਟੀਵਲ ’ਚ ਭਾਰਤ ਦੀਆਂ ਕੁਝ ਸਭ ਤੋਂ ਮਸ਼ਹੂਰ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ’ਚ ਮਰਾਠੀ ਫ਼ਿਲਮ ‘ਗੋਦਾਵਰੀ’ ਨੂੰ ਸਰਵੋਤਮ ਫ਼ਿਲਮ ਵਜੋਂ ਸਨਮਾਨਿਤ ਕੀਤਾ ਗਿਆ। ਪ੍ਰਸੂਨ ਜੋਸ਼ੀ ਤੇ ਆਰ.ਕੇ. ਮਾਧਵਨ, ਗੋਦਾਵਰੀ ਫਿਲਮ ਦੇ ਨਿਰਦੇਸ਼ਕ ਸ਼੍ਰੀ ਨਿਖਿਲ ਮਹਾਜਨ ਜਿਓ ਸਟੂਡੀਓਜ਼ ਦੇ ਮਰਾਠੀ ਕੰਟੈਂਟ ਹੈੱਡ, ਨਿਖਿਲ ਸਾਨੇ ਨੂੰ ਇਹ ਪੁਰਸਕਾਰ ਦਿੱਤਾ ਗਿਆ।