ਵਾਲ ਛੋਟੇ ਕਟਵਾਉਣ ਤੋਂ ਨਾਰਾਜ਼ 13 ਸਾਲਾ ਬੱਚੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਠਾਣੇ : ਮਹਾਰਾਸ਼ਟਰ ਦੇ ਭਿਆਂਦਰ ਇਲਾਕੇ ਵਿਚ ਵਾਲ ਛੋਟੇ ਕੱਟੇ ਜਾਣ ਤੋਂ ਨਾਰਾਜ਼ 13 ਸਾਲਾ ਇਕ ਬੱਚੇ ਨੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ। ਪੁਲਸ ਮੁਤਾਬਕ ਮੁੰਡੇ ਦੇ ਪਰਿਵਾਰ ਮੁਤਾਬਕ, 8ਵੀਂ ਜਮਾਤ ਵਿਚ ਪੜ੍ਹਣ ਵਾਲੇ ਵਿਦਿਆਰਥੀ ਨੂੰ ਉਸ ਦਾ ਇਕ ਰਿਸ਼ਤੇਦਾਰ ਵਾਲ ਕਟਵਾਉਣ ਲਈ ਲੈ ਗਿਆ ਤੇ ਵਾਲ ਛੋਟੇ ਕਟਵਾ ਦਿੱਤੇ, ਜਿਸ ਕਾਰਨ ਵਿਦਿਆਰਥੀ ਪਰੇਸ਼ਾਨ ਸੀ। ਅਧਿਕਾਰੀ ਨੇ ਦੱਸਿਆ ਕਿ ਰਾਤ ਨੂੰ ਤਕਰੀਬਨ ਸਾਢੇ 11 ਵਜੇ ਉਸ ਨੇ 16ਵੀਂ ਮੰਜ਼ਿਲ ਦੇ ਆਪਣੇ ਫਲੈਟ ‘ਚੋਂ ਛਾਲ ਮਾਰ ਦਿੱਤੀ। ਉਸ ਦੀ ਲਾਸ਼ ਖ਼ੂਨ ਨਾਲ ਭਿੱਜੀ ਹੋਈ ਮਿਲੀ। ਉਨ੍ਹਾਂ ਦੱਸਿਆ ਕਿ ਨਵਘਰ ਪੁਲਸ ਨੇ ਅਚਾਨਕ ਮੌਤ ਦਾ ਮਾਮਲਾ ਦਰਜ ਕੀਤਾ ਹੈ ਤੇ ਅਗਲੇਰੀ ਜਾਂਚ ਕਰ ਰਹੀ ਹੈ।

Add a Comment

Your email address will not be published. Required fields are marked *