11000 ਫੁੱਟ ਦੀ ਉਚਾਈ ’ਤੇ ਉੱਡ ਰਹੇ ਜਹਾਜ਼ ਦੇ ਕਾਕਪਿਟ ’ਚ ਦਿਖਿਆ ਕੋਬਰਾ

ਜੋਹਾਨਸਬਰਗ : ਪਾਇਲਟਾਂ ਨੂੰ ਉਂਝ ਤਾਂ ਉਡਾਣ ਦੌਰਾਨ ਬੁਰੀ ਤੋਂ ਬੁਰੀ ਸਥਿਤੀ ਨਾਲ ਨਜਿੱਠਣ ਲਈ ਟਰੇਨਿੰਗ ਦਿੱਤੀ ਜਾਂਦੀ ਹੈ, ਪਰ ਕਾਕਪਿਟ ਵਿਚ ਮੌਜੂਦ ਸੱਪ ਨਾਲ ਨਜਿੱਠਣ ਦੀ ਤਾਂ ਬਿਲਕੁਲ ਨਹੀਂ। ਹਾਲਾਂਕਿ ਦੱਖਣੀ ਅਫ਼ਰੀਕਾ ਦੇ ਪਾਇਲਟ ਰੁਡੋਲਫ ਇਰਾਸਮਸ ਨੇ ਇਸ ਸਥਿਤੀ ’ਤੇ ਵੀ ਕਾਬੂ ਪਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦਰਅਸਲ, ਜਿਸ ਸਮੇਂ ਇਰਾਸਮਸ ਦਾ ਜਹਾਜ਼ ਹਵਾ ਵਿੱਚ 11000 ਫੁੱਟ ਦੀ ਉੱਚਾਈ ’ਤੇ ਸੀ ਓਦੋਂ ਉਨ੍ਹਾਂ ਨੂੰ ਕਾਕਪਿਟ ਦੇ ਅੰਦਰ ਬੇਹੱਦ ਜ਼ਹਿਰੀਲਾ ਕੇਪ ਕੋਬਰਾ ਸੱਪ ਦਿਖਾਈ ਦਿੱਤਾ। ਹਾਲਾਂਕਿ ਉਨ੍ਹਾਂ ਨੇ ਬਿਨਾਂ ਘਬਰਾਏ ਐਮਰਜੈਂਸੀ ਸਥਿਤੀ ਵਿੱਚ ਜਹਾਜ਼ ਨੂੰ ਸੁਰੱਖਿਅਤ ਤੌਰ ’ਤੇ ਉਤਾਰ ਲਿਆ, ਜਿਸ ਲਈ ਉਡਾਣ ਮਾਹਿਰ ਉਨ੍ਹਾਂ ਦੀ ਤਰੀਫ਼ ਕਰਦੇ ਨਹੀਂ ਥੱਕ ਰਹੇ ਹਨ।

ਪਿਛਲੇ 5 ਸਾਲਾਂ ਤੋਂ ਪਾਇਲਟ ਦੇ ਤੌਰ ’ਤੇ ਕੰਮ ਕਰ ਰਹੇ ਇਰਾਸਮਸ ਨੇ ਜਦੋਂ ਦੇਖਿਆ ਕਿ ਕੋਬਰਾ ਉਸਦੀ ਸੀਟ ਦੇ ਹੇਠਾਂ ਬੈਠਾ ਹੈ ਤਾਂ ਉਹ ਘਬਰਾਇਆ ਨਹੀਂ। ਉਹ ਸੋਮਵਾਰ ਸਵੇਰੇ ਇਕ ਛੋਟੇ ਜਹਾਜ਼ ਵਾਰਸੇਸਟਰ ਤੋਂ ਨੇਲਸਪਰੁਈਟ ਲਿਜਾ ਰਹੇ ਹਨ। ਉਸਨੇ ਕਿਹਾ ਕਿ ਸੋਮਵਾਰ ਸਵੇਰੇ ਜਦੋਂ ਅਸੀਂ ਉਡਾਣ ਸ਼ੁਰੂ ਕਰਨ ਲੱਗੇ ਤਾਂ ਵਾਰਸੇਸਟਰ ਹਵਾਈ ਅੱਡੇ ਦੇ ਲੋਕਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਐਤਵਾਰ ਦੀ ਦੁਪਹਿਰ ਵਿੰਗ ਦੇ ਹੇਠਾਂ ਇਕ ਕੇਪ ਕੋਬਰਾ ਦੇਖਿਆ ਸੀ। ਉਨ੍ਹਾਂ ਨੇ ਇਸਨੂੰ ਖੁਦ ਫੜਨ ਦੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਉਹ ਇੰਜਣ ਨੇੜੇ ਲੁਕ ਗਿਆ। ਸਮੂਹ ਨੇ ਜਾਂਚ ਕੀਤੀ ਤਾਂ ਸੱਪ ਨਹੀਂ ਮਿਲਿਆ, ਇਸ ਲਈ ਉਨ੍ਹਾਂ ਨੇ ਮੰਨ ਲਿਆ ਕਿ ਉਹ ਜਹਾਜ਼ ਦੇ ਅੰਦਰ ਚਲਿਆ ਗਿਆ ਹੈ।

ਇਰਾਸਮਸ ਨੇ ਕਿਹਾ ਕਿ ਮੈਂ ਆਮਤੌਰ ’ਤੇ ਯਾਤਰਾ ਦੌਰਾਨ ਪਾਣੀ ਦੀ ਬੋਤਲ ਨਾਲ ਰੱਖਦਾ ਹਾਂ, ਜਿਸਨੂੰ ਮੈਂ ਜਹਾਜ਼ ਦੀ ਕੰਧ ਵੱਲ ਆਪਣੇ ਪੈਰ ਅਤੇ ਆਪਣੇ ਚੂਲੇ ਵਿਚਾਲੇ ਰੱਖਦਾ ਹਾਂ। ਜਦੋਂ ਮੈਂ ਕੁਝ ਠੰਡਾ-ਠੰਡਾ ਮਹਿਸੂਸ ਕੀਤਾ ਤਾਂ ਮੈਨੂੰ ਲੱਗਾ ਕਿ ਮੇਰੀ ਬੋਤਲ ਚੋਅ ਰਹੀ ਹੈ। ਮੈਂ ਆਪਣੇ ਖੱਬੇ ਪਾਸੇ ਮੁੜਿਆ ਅਤੇ ਹੇਠਾਂ ਦੇਖਿਆ ਕਿ ਕੋਬਰਾ ਮੇਰੀ ਸੀਟ ਦੇ ਹੇਠਾਂ ਆਪਣਾ ਸਿਰ ਹਿਲਾ ਰਿਹਾ ਸੀ। ਮੈਂ ਘਬਰਾਇਆ ਨਹੀਂ ਅਤੇ ਬੜੀ ਸੂਝ-ਬੂਝ ਨਾਲ ਜਹਾਜ਼ ਦਾ ਹੰਗਾਮੀ ਉਤਾਰਾ ਕੀਤਾ।

Add a Comment

Your email address will not be published. Required fields are marked *