ਆਸਟ੍ਰੇਲੀਆ ਦੇ ਵਿਕਟੋਰੀਅਨ ਸ਼ਹਿਰ ‘ਚ ਹੜ੍ਹ ਦਾ ਕਹਿਰ

ਸਿਡਨੀ : ਆਸਟ੍ਰੇਲੀਆ ਵਿਖੇ ਵਿਕਟੋਰੀਆ ਦਾ ਮਿਲਡੁਰਾ ਸ਼ਹਿਰ 70 ਸਾਲ ਦੇ ਸਭ ਤੋਂ ਭਿਆਨਕ ਹੜ੍ਹ ਨਾਲ ਜੂਝ ਰਿਹਾ ਹੈ। ਸਮੁੰਦਰੀ ਤਲ ਤੋਂ ਲਗਭਗ 38.4 ਮੀਟਰ ਦੀ ਉਚਾਈ ‘ਤੇ ਪਾਣੀਆਂ ਦੇ ਸਿਖਰ ‘ਤੇ ਹੋਣ ਦੀ ਉਮੀਦ ਹੈ ਅਤੇ ਫਿਲਹਾਲ ਇਹ 50mm ਹੇਠਾਂ ਹੈ। ਉਂਝ ਹੜ੍ਹ ਪਹਿਲਾਂ ਹੀ ਅਸਲ ਅਨੁਮਾਨਿਤ ਸਿਖਰ ਨੂੰ ਪਾਰ ਕਰ ਚੁੱਕਾ ਹੈ। ਸ਼ਹਿਰ ਦੇ ਬਾਹਰੀ ਹਿੱਸੇ ‘ਚ ਘਰ ਪ੍ਰਭਾਵਿਤ ਹੋਏ ਹਨ, ਜ਼ਮੀਨ ਦੇ ਫਲ ਉਗਾਉਣ ਵਾਲੇ ਬਲਾਕ ਟਾਪੂ ਬਣ ਗਏ ਹਨ।ਲੱਖਾਂ ਡਾਲਰਾਂ ਦੀਆਂ ਫਸਲਾਂ ਅਤੇ ਪਰਿਵਾਰਕ ਕਾਰੋਬਾਰ ਦਿਨਾਂ ਵਿੱਚ ਤਬਾਹ ਹੋ ਗਏ ਹਨ।

PunjabKesari

ਪਰੰਪਰਾਗਤ ਤੌਰ ‘ਤੇ ਸੈਰ-ਸਪਾਟਾ ਸੰਚਾਲਕਾਂ ਨੂੰ ਵੀ ਭਾਰੀ ਮਾਰ ਪਈ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਕਸਬੇ ਦੀ ਰਿਕਵਰੀ ਤੇਜ਼ੀ ਨਾਲ ਨਹੀਂ ਹੋਵੇਗੀ। ਫਿਲਹਾਲ ਕ੍ਰਿਸਮਿਸ ਤੱਕ ਪਾਣੀ ਦਾ ਉੱਚ ਪੱਧਰ ਬਣੇ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।।ਉਸ ਤੋਂ ਬਾਅਦ ਪਾਣੀ ਹੌਲੀ-ਹੌਲੀ ਘਟੇਗਾ। ਉੱਧਰ ਦੱਖਣੀ ਆਸਟ੍ਰੇਲੀਆ ਵਿੱਚ ਵੀ ਹੜ੍ਹ ਜਾਰੀ ਹੈ। ਵਾਕਰ ਫਲੈਟ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਅਤੇ ਕਸਬੇ ਦੇ ਜ਼ਿਆਦਾਤਰ ਲੋਕ ਵੱਧ ਰਹੇ ਪਾਣੀਆਂ ਤੋਂ ਭੱਜ ਕੇ ਸੁਰੱਖਿਅਤ ਸਥਾਨਾਂ ਵੱਲ ਜਾ ਰਹੇ ਹਨ।

Add a Comment

Your email address will not be published. Required fields are marked *