ਸੱਤਾਧਾਰੀ ਧਿਰ ਪ੍ਰਤੀ ਵਫ਼ਾਦਾਰੀ ਨਹੀਂ ਦਿਖਾ ਸਕਦੇ ਸਭਾਪਤੀ: ਕਾਂਗਰਸ

ਕਾਂਗਰਸ ਨੇ ਅੱਜ ਕਿਹਾ ਕਿ ਵਿਧਾਨ ਸਭਾਵਾਂ ਵਿੱਚ ਸਭਾਪਤੀ ਤੋਂ ਨਿਰਪੱਖ ਅਤੇ ਗ਼ੈਰ-ਪੱਖਪਾਤੀ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਉਹ ਸੱਤਾਧਾਰੀ ਦਲ ਪ੍ਰਤੀ ਆਪਣਾ ਪੱਖਪਾਤ ਜਾਂ ਵਫ਼ਾਦਾਰੀ ਨਹੀਂ ਦਿਖਾ ਸਕਦੇ। ਕਾਂਗਰਸ ਨੇ ਇਹ ਟਿੱਪਣੀ ਅੱਜ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੱਲੋਂ ਉਠਾਏ ਗਏ ਪ੍ਰਬੰਧ ਦੇ ਪ੍ਰਸ਼ਨ ਨੂੰ ਰਾਜਸਭਾ ਚੇਅਰਮੈਨ ਜਗਦੀਪ ਧਨਖੜ ਵੱਲੋਂ ਖਾਰਜ ਕੀਤੇ ਜਾਣ ਮਗਰੋਂ ਕੀਤੀ ਹੈ। ਕਾਂਗਰਸ ਜਨਰਲ ਸਕੱਤਰ ਅਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਇਹ ਟਿੱਪਣੀ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੱਲੋਂ ਉਠਾਏ ਨੁਕਤੇ ਕਿ ਰਾਜ ਸਭਾ ਵਿੱਚ ਲੋਕ ਸਭਾ ਜਾਂ ਕਿਸੇ ਦੇ ਬਾਰੇ ਚਰਚਾ ਨਹੀਂ ਹੋ ਸਕਦੀ ਜਿਹੜਾ ਉੱਚ ਸਦਨ ਦਾ ਮੈਂਬਰ ਨਹੀਂ ਹੈ, ਨੂੰ ਰਾਜਸਭਾ ਚੇਅਰਮੈਨ ਜਗਦੀਪ ਧਨਖੜ ਵੱਲੋਂ ਖਾਰਜ ਕਰਨ ਮਗਰੋਂ ਕੀਤੀ।

ਜੈਰਾਮ ਰਮੇਸ਼ ਨੇ ਕਿਹਾ, ‘‘ਵਿਧਾਨ ਸਭਾਵਾਂ ਵਿੱਚ ਸਭਪਤੀ ਤੋਂ ਨਿਰਪੱਖ ਅਤੇ ਗ਼ੈਰ-ਪੱਖਪਾਤੀ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਉਹ ਸੱਤਾਧਾਰੀ ਦਲ ਪ੍ਰਤੀ ਆਪਣਾ ਪੱਖਪਾਤ ਜਾਂ ਵਫ਼ਾਦਾਰੀ ਨਹੀਂ ਦਿਖਾ ਸਕਦੇ।’’

ਦੱਸਣਯੋਗ ਹੈ ਕਿ 13 ਮਾਰਚ ਨੂੰ ਖੜਗੇ ਨੇ ਚੇਅਰਮੈਨ ਤੋਂ ਰਾਜਸਭਾ ਦੀ ਕਾਰਵਾਈ ਵਿੱਚੋਂ ਸਦਨ ਦੇ ਨੇਤਾ ਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੇ ਭਾਸ਼ਣ ਦੇ ਉਨ੍ਹਾਂ ਅੰਸ਼ਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਉਨ੍ਹਾਂ ਨੂੰ ਯੂਕੇ ਵਿੱਚ ਜਮਹੂਰੀਅਤ ਬਾਰੇ ਕੀਤੀ ਟਿੱਪਣੀ ਲਈ ਮੁਆਫ਼ੀ ਮੰਗਣ ਲਈ ਆਖਿਆ ਸੀ। ਰਮੇਸ਼ ਨੇ ਆਖਿਆ, ‘‘ਉਨ੍ਹਾਂ ਨੂੰ ਆਪਣੇ ਕੰਮਾਂ ਰਾਹੀ ਸਨਮਾਨ ਹਾਸਲ ਕਰਨਾ ਚਾਹੀਦਾ ਹੈ, ਕਦੇ ਨਾ ਖਤਮ ਹੋਣ ਵਾਲੇ ਉਪਦੇਸ਼ ਦੇ ਕੇ ਨਹੀਂ।’’

ਖੜਗੇ ਨੇ ਕਿਹਾ ਸੀ ਕਿ ਕਿਉਂਕਿ ਰਾਹੁਲ ਗਾਂਧੀ ਦੂਜੇ ਸਦਨ ਦੇ ਮੈਂਬਰ ਹਨ, ਇਸ ਕਰਕੇ ਉਨ੍ਹਾਂ ਦਾ ਪ੍ਰਤੱਖ ਰੂਪ ਵਿੱਚ ਜ਼ਿਕਰ ਨਹੀਂ ਹੋ ਸਕਦਾ। ਧਨਖੜ ਨੇ ਕਿਹਾ ਕਿ ਸਦਨ ਦੇ ਨੇਤਾ ਪਿਯੂਸ਼ ਗੋਇਲ ਨੇ ਆਪਣੇ ਭਾਸ਼ਣ ’ਚ ਕਿਸੇ ਦਾ ਨਾਮ ਨਹੀਂ ਲਿਆ ਸੀ, ਇਸ ਕਰਕੇ ਖੜਗੇ ਦਾ ਇਤਰਾਜ਼ ਨਿਰਮੂਲ ਹੈ। ਖੜਗੇ ਦੇ ਪ੍ਰਸ਼ਨ ਨੂੰ ਖਾਰਜ ਕਰਦਿਆਂ ਧਨਖੜ ਨੇ ਕਿਹਾ ਕਿ ਗੰਭੀਰ ਵਿਚਾਰ ਚਰਚਾ ਕਰਨ ਮਗਰੋਂ ਉਨ੍ਹਾਂ ਦਾ ਵਿਚਾਰ ਇਹ ਹੈ ਰਾਜ ਸਭਾ ਵਿੱਚ ਚਰਚਾ ਦੇ ਘੇਰੇ ਤੋਂ ਬਾਹਰ ਕੋਈ ਮੁੱਦਾ ਜਾਂ ਵਿਅਕਤੀ ਨਹੀਂ ਹੋ ਸਕਦਾ ਅਤੇ ਇਹ ਵਿਸ਼ੇਸ਼ ਤੌਰ ’ਤੇ ਸਦਨ ਅਤੇ ਚੇਅਰਮੈਨ ਨੇਮਾਂ ਦਾ ਵਿਸ਼ਾ ਹੈ।

Add a Comment

Your email address will not be published. Required fields are marked *