ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਲਈ ਤਿਆਰ ‘ਕੈਰੀ ਆਨ ਜੱਟਾ 3’, ਮੋਸ਼ਨ ਪੋਸਟਰ ਰਿਲੀਜ਼
ਚੰਡੀਗੜ੍ਹ– ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਦਾ ਅੱਜ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ। ਇਸ ਮੋਸ਼ਨ ਪੋਸਟਰ ’ਚ ਫ਼ਿਲਮ ਦੀ ਸਟਾਰਕਾਸਟ ਨੂੰ ਦੇਖਿਆ ਜਾ ਸਕਦਾ ਹੈ। ਮੋਸ਼ਨ ਪੋਸਟਰ ’ਚ ਗਿੱਪੀ ਗਰੇਵਾਲ ਨੂੰ ‘ਕੈਰੀ ਆਨ ਜੱਟਾ 3’ ਦਾ ਟਾਈਟਲ ਟਰੈਕ ਗਾਉਂਦੇ ਸੁਣਿਆ ਜਾ ਸਕਦਾ ਹੈ। ਇਸ ਮੋਸ਼ਨ ਪੋਸਟਰ ’ਚ ਹਰ ਕਲਾਕਾਰ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹਨ।
ਦੱਸ ਦੇਈਏ ਕਿ ਮੋਸ਼ਨ ਪੋਸਟਰ ’ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਹਾਰਬੀ ਸੰਘਾ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ ਤੇ ਨਾਸਿਰ ਚਿਨਓਟੀ ਨਜ਼ਰ ਆ ਰਹੇ ਹਨ।
ਫ਼ਿਲਮ ਦੀ ਸਟਾਰਕਾਸਟ ਬੇਹੱਦ ਵੱਡੀ ਹੈ, ਜਿਸ ਨਾਲ ਮਜ਼ਾ ਇਸ ਵਾਰ ਤਿੰਨ ਗੁਣਾ ਹੋਣ ਵਾਲਾ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਦੁਨੀਆ ਭਰ ’ਚ ਇਹ ਫ਼ਿਲਮ 29 ਜੂਨ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਫ਼ਿਲਮ ਹੰਬਲ ਮੋਸ਼ਨ ਪਿਕਚਰਜ਼ ਦੀ ਪੇਸ਼ਕਸ਼ ਹੈ।

