ਮੁਕੇਸ਼ ਅੰਬਾਨੀ ਫਿਰ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

ਨਵੀਂ ਦਿੱਲੀ : ਮੁਕੇਸ਼ ਅੰਬਾਨੀ ਇਕ ਵਾਰ ਮੁੜ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਫੋਰਬਸ ਨੇ ਮੰਗਲਵਾਰ ਨੂੰ ਜਾਰੀ 2023 ਦੇ ਅਰਬਪਤੀਆਂ ਦੀ ਸੂਚੀ ’ਚ ਇਹ ਜਾਣਕਾਰੀ ਦਿੱਤੀ। ਅੰਬਾਨੀ ਦੇ ਪ੍ਰਮੁੱਖ ਮੁਕਾਬਲੇਬਾਜ਼ ਗੌਤਮ ਅਡਾਨੀ ਗਲੋਬਲ ਸੂਚੀ ’ਚ ਖਿਸਕ ’ਤੇ 24ਵੇਂ ਸਥਾਨ ’ਤੇ ਆ ਗਏ ਹਨ। ਅਡਾਨੀ 24 ਜਨਵਰੀ ਨੂੰ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਸਨ। ਉਸ ਸਮੇਂ ਉਨ੍ਹਾਂ ਦੀ ਜਾਇਦਾਦ 126 ਅਰਬ ਡਾਲਰ ਸੀ।

ਫੋਰਬਸ ਨੇ ਕਿਹਾ ਕਿ ਅਡਾਨੀ ਦੀ ਕੁਲ ਜਾਇਦਾਦ ਹੁਣ 47.2 ਅਰਬ ਡਾਲਰ ਹੈ ਅਤੇ ਉਹ ਅੰਬਾਨੀ ਤੋਂ ਬਾਅਦ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ। ਅੰਬਾਨੀ (65) 83.4 ਅਰਬ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਫੋਰਬਸ ਨੇ ਕਿਹਾ ਕਿ ਪਿਛਲੇ ਸਾਲ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ 100 ਅਰਬ ਡਾਲਰ ਤੋਂ ਵੱਧ ਦੀ ਆਮਦਨ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਹੈ।

ਫੋਰਬਸ ਮੁਤਾਬਕ ਦੁਨੀਆ ਦੇ 25 ਸਭ ਤੋਂ ਅਮੀਰ ਲੋਕਾਂ ਦੀ ਕੁਲ ਜਾਇਦਾਦ 2,100 ਅਰਬ ਡਾਲਰ ਹੈ। ਇਹ ਅੰਕੜਾ 2022 ’ਚ 2300 ਅਰਬ ਡਾਲਰ ਸੀ। ਰਿਪੋਰਟ ’ਚ ਕਿਹਾ ਗਿਆ ਕਿ ਦੁਨੀਆ ਦੇ ਚੋਟੀ ਦੇ 25 ਅਮੀਰਾਂ ’ਚ 2 ਤਿਹਾਈ ਦੀ ਜਾਇਦਾਦ ਪਿਛਲੇ ਸਾਲ ਘਟੀ। ਸੂਚੀ ਮੁਤਾਬਕ ਸ਼ਿਵ ਨਾਡਰ ਤੀਜੇ ਸਭ ਤੋਂ ਅਮੀਰ ਭਾਰਤੀ ਹਨ। ਦੇਸ਼ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਦਾ ਸਥਾਨ ਸਾਇਰਸ ਪੂਨਾਵਾਲਾ ਨੂੰ ਮਿਲਿਆ। ਇਸਪਾਤ ਕਾਰੋਬਾਰੀ ਲਕਸ਼ਮੀ ਮਿੱਤਲ 5ਵੇਂ, ਓ. ਪੀ. ਜਿੰਦਲ ਸਮੂਹ ਦੀ ਸਾਵਿੱਤਰੀ ਜਿੰਦਲ 6ਵੇਂ, ਸਨ ਫਾਰਮਾ ਦੇ ਦਿਲੀਪ ਸਾਂਘਵੀ 7ਵੇਂ ਅਤੇ ਡੀਮਾਰਟ ਦੇ ਰਾਧਾਕ੍ਰਿਸ਼ਨ ਦਮਾਨੀ 8ਵੇਂ ਸਥਾਨ ’ਤੇ ਹਨ।

Add a Comment

Your email address will not be published. Required fields are marked *