ਯੂਕੇ : ਸਲੋਹ ਦੇ ਰਫਾਕੀਤ ਕਿਆਨੀ ਦੇ ਕਾਤਲਾਂ ਨੂੰ 24 ਸਾਲ ਦੀ ਸਜ਼ਾ

ਸਲੋਹ – ਸਲੋਹ ਦੇ ਰਫਾਕੀਤ ਕਿਆਨੀ ਦੇ ਕਤਲ ਲਈ ਦੋ ਵਿਅਕਤੀਆਂ ਨੂੰ 24 ਸਾਲ ਦੀ ਸਜ਼ਾ ਸੁਣਾਈ ਗਈ। ਰੈਡਿੰਗ ਕਰਾਊਨ ਕੋਰਟ ਵਿੱਚ ਰਿਆਜ਼ ਮੀਆ ਅਤੇ ਹਸਨ ਅਲ-ਕੁਬਨਜੀ ਨੂੰ ਪਿਛਲੇ ਸਾਲ 30 ਅਗਸਤ ਨੂੰ ਕੀਲ ਡਰਾਈਵ ਵਿੱਚ ਇੱਕ ਘਟਨਾ ਦੌਰਾਨ ਮੁਹੰਮਦ ਰਫਾਕਿਤ ਕਿਆਨੀ ਦੀ ਛਾਤੀ ਵਿੱਚ ਚਾਕੂ ਮਾਰਨ ਦਾ ਦੋਸ਼ੀ ਪਾਇਆ ਗਿਆ ਸੀ। ਅਦਾਲਤ ਵਿਚ ਕਿਆਨੀ ਕੇਸ ਲਗਭਗ ਮਹੀਨਾ ਭਰ ਚੱਲਿਆ। ਗਵਾਹਾ ਅਨੁਸਾਰ ਕਾਤਲ ਉਸ ਸਮੇਂ ਉਸ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰ ਰਿਹਾ ਸੀ ਅਤੇ ਅਲ-ਕੁਬਨਜੀ, ਉਸਨੂੰ ਮਿਲਣ ਆਇਆ ਸੀ।

ਘਟਨਾ ਵਾਲੇ ਦਿਨ ਉਹ ਕੌਨਕੋਰਡ ਵੇਅ ਨੇੜੇ ਇੱਕ ਪਾਰਕ ਵਿੱਚ ਸਨ ਜਦੋਂ ਕਿਆਨੀ ਨਾਲ ਉਨ੍ਹਾਂ ਦੀ ‘ਬਹਿਸਬਾਜ਼ੀ’ ਹੋ ਗਈ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਕਿਆਨੀ ਪਾਰਕ ਵਿਚ ਚਾਕੂ ਲੈ ਕੇ ਆਇਆ ਸੀ ਅਤੇ ਲੜਾਈ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਇਹ ਜੋੜਾ ਉਸ ਦੇ ‘ਖੇਤਰ’ ਵਿਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਕਾਤਲਾਂ ਨੇ ਕੇਲ ਡਰਾਈਵ ਸਥਿਤ ਸਲੋਹ ਹਿੰਦੂ ਮੰਦਿਰ ਤੱਕ ਕਿਆਨੀ ਦਾ ਪਿੱਛਾ ਕੀਤਾ, ਜਿੱਥੇ ਕਿਆਨੀ ਦੀ ਛਾਤੀ ਵਿੱਚ ਬੇਰਹਿਮੀ ਨਾਲ ਚਾਕੂ ਮਾਰਿਆ ਗਿਆ। ਰੈਡਿੰਗ ਕਰਾਊਨ ਕੋਰਟ ਨੇ ਮੀਆ ਨੂੰ ਕਤਲ ਦੇ ਦੋਸ਼ ਵਿੱਚ ਘੱਟੋ-ਘੱਟ 24 ਸਾਲ ਦੀ ਸਜ਼ਾ ਸੁਣਾਈ। ਉਸ ਨੂੰ ਕਲਾਸ ਏ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਇਰਾਦੇ ਨਾਲ ਰੱਖਣ ਲਈ ਸਾਢੇ ਚਾਰ ਸਾਲ ਦੀ ਸਮਕਾਲੀ ਸਜ਼ਾ ਅਤੇ ਹਥਿਆਰ ਰੱਖਣ ਲਈ ਦੋ ਸਾਲ ਦੀ ਸਮਕਾਲੀ ਸਜ਼ਾ ਵੀ ਸੁਣਾਈ ਗਈ।

ਸਜ਼ਾ ਸੁਣਾਏ ਜਾਣ ਸਮੇਂ ਅਦਾਲਤ ਵਿੱਚ ਪੁਲਸ ਅਧਿਕਾਰੀ ਮੌਜੂਦ ਸਨ। ਪਿਛਲੇ ਮਹੀਨੇ ਫ਼ੈਸਲੇ ਦੀ ਸਪੁਰਦਗੀ ਦੌਰਾਨ ਅਦਾਲਤ ਦੇ ਕਮਰੇ ਦੇ ਅੰਦਰ ਵਾਪਰੀ ਘਟਨਾ ਕਾਰਨ ਬਚਾਅ ਪੱਖ ਵੀਡੀਓ ਲਿੰਕ ਰਾਹੀਂ ਪੇਸ਼ ਕੀਤੇ ਗਏ। ਸੂਤਰਾਂ ਅਨੁਸਾਰ ਬਚਾਅ ਪੱਖ ਦੇ ਨਾਲ-ਨਾਲ ਜਨਤਕ ਗੈਲਰੀ ਵਿੱਚ ਮੌਜੂਦ ਲੋਕਾਂ ਨੇ ਡੌਕ ਦੀ ਖਿੜਕੀ ਤੋੜਣ ਦੀ ਕੋਸ਼ਿਸ਼ ਕੀਤੀ ਅਤੇ ਜਿਊਰੀ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ। ਚਸ਼ਮਦੀਦ ਗਵਾਹ ਨੇ ਕਿਹਾ ਕਿ ‘ਝੜਪ’ ਜ਼ਿਆਦਾ ਦੇਰ ਤੱਕ ਨਹੀਂ ਚੱਲੀ। ਪੁਲਸ ਨੇ ਕਰੀਬ ਇੱਕ ਘੰਟੇ ਤੱਕ ਅਦਾਲਤ ਵਿੱਚ ਜਾਣ ਵਾਲੇ ਸਾਰੇ ਰਸਤੇ ਨੂੰ ਰੋਕ ਦਿੱਤਾ। ਇਸ ਕਤਲ ਕੇਸ ਵਿੱਚ ਕਨਕੋਰਡ ਵੇ, ਸਲੋਹ ਦੇ ਇੱਕ ਤੀਜੇ ਵਿਅਕਤੀ ਮਿਗੁਏਲ ਪੈਰੀਅਨ ਜੌਨ (41) ਨੂੰ ਵੀ ਘਟਨਾ ਵਿੱਚ ਸ਼ਾਮਲ ਚਾਕੂਆਂ ਨੂੰ ਲੁਕਾ ਕੇ ਇੱਕ ਅਪਰਾਧੀ ਦੀ ਸਹਾਇਤਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਸ ਨੂੰ ਕਿਸੇ ਹੋਰ ਤਾਰੀਖ਼ ਨੂੰ ਸਜ਼ਾ ਸੁਣਾਈ ਜਾਵੇਗੀ।

Add a Comment

Your email address will not be published. Required fields are marked *