CM ਮਮਤਾ ਨੇ ਹਿੰਸਾ ਲਈ ਭਾਜਪਾ ਨੂੰ ਦੱਸਿਆ ਕਸੂਰਵਾਰ

ਪੱਛਮੀ ਬੰਗਾਲ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਲੋਕ ਜਾਣ ਬੁੱਝ ਕੇ ਸੂਬੇ ਵਿਚ ਘੱਟ ਗਿਣਤੀਆਂ ਦੇ ਇਲਾਕੇ ਵਿਚ ਬਿਨਾ ਮਨਜ਼ੂਰੀ ਲਏ ਰੈਲੀਆਂ ਕੱਢ ਰਹੇ ਹਨ। ਬੈਨਰਜੀ ਨੇ ਇਹ ਟਿੱਪਣੀ ਹੁਗਲੀ ਜ਼ਿਲ੍ਹੇ ਦੇ ਰਿਸ਼ੜਾ ਤੇ ਸੇਰਾਮਪੁਰ ਵਿਚ ਰਾਮਨੌਮੀ ਸ਼ੋਭਾਯਾਤਰਾ ਦੌਰਾਨ 2 ਸਮੂਹਾਂ ਵਿਚਾਲੇ ਹੋਈ ਝੜਪ ਤੋਂ ਇਕ ਦਿਨ ਬਾਅਦ ਕੀਤੀ ਹੈ।

ਬੈਨਰਜੀ ਨੇ ਇੱਥੇ ਠਾਕੁਰ ਨਗਰ ਮੈਦਾਨ ਵਿਚ ਇਕ ਸਮਾਗਮ ਵਿਚ ਕਿਹਾ, “ਰਾਮਨੌਮੀ ਦਾ ਜਲੂਸ 5 ਦਿਨਾਂ ਤਕ ਕਿਉਂ ਕੱਢਿਆ ਜਾਵੇਗਾ? ਤੁਸੀਂ ਅਜਿਹੀਆਂ ਰੈਲੀਆਂ ਉਸ ਦਿਨ ਕੱਢ ਸਕਦੇ ਹੋ, ਜਿਸ ਦਿਨ ਇਹ ਮਣਾਇਆ ਜਾਂਦਾ ਹੈ, ਸਾਨੂੰ ਕੋਈ ਹਰਜ਼ ਨਹੀਂ ਹੋਵੇਗਾ। ਪਰ ਆਪਣੇ ਨਾਲ ਹਥਿਆਰ ਲੈ ਕੇ ਨਾ ਜਾਓ।”

ਮੁੱਖ ਮੰਤਰੀ ਨੇ ਦਾਅਵਾ ਕੀਤਾ, “ਉਹ (ਭਾਜਪਾ) ਬਿਨਾ ਇਜਾਜ਼ਤ ਅਜਿਹੇ ਜਲੂਸਾਂ ਨਾਲ ਜਾਣ ਬੁੱਝ ਕੇ ਘੱਠ ਗਿਣਤੀਆਂ ਇਲਾਕਿਆਂ ਵਿਚ ਦਾਖ਼ਲ ਹੋ ਰਹੇ ਹਨ। ਭਲਕੇ ਰਿਸ਼ੜਾ ਵਿਚ ਵੀ ਉਨ੍ਹਾਂ ਲੋਕਾਂ ਨੇ ਰੈਲੀ ਕੱਢੀ, ਜਿਸ ਵਿਚ ਲੋਕ ਹਥਿਆਰ ਲੈ ਕੇ ਆਏ ਸਨ।” ਵੀਰਵਾਰ ਤੇ ਸ਼ੁੱਕਰਵਾਰ ਨੂੰ ਰਾਮਨੌਮੀ ਸਮਾਗਮ ਦੌਰਾਨ ਹਾਵੜਾ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਵਿਚ ਹਿੰਸਾ ਹੋਈ ਸੀ, ਜਿਸ ਵਿਚ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

Add a Comment

Your email address will not be published. Required fields are marked *