ਕਰਾਚੀ ‘ਚ ਕਤਲ ਹੋਏ ਹਿੰਦੂ ਡਾਕਟਰ ਦੇ ਮਾਮਲੇ ‘ਚ ਨਵਾਂ ਮੋੜ

ਗੁਰਦਾਸਪੁਰ/ਕਰਾਚੀ – ਕਰਾਚੀ ’ਚ ਤਿੰਨ ਦਿਨ ਪਹਿਲਾਂ ਅਣਪਛਾਤੇ ਦੋਸ਼ੀਆਂ ਵੱਲੋਂ ਗੋਲੀਬਾਰੀ ਕਰਕੇ ਇਕ ਹਿੰਦੂ ਡਾਕਟਰ ਬੀਰਬਲ ਗਨਾਨੀ ਦਾ ਕਤਲ ਕਰ ਦਿੱਤਾ ਗਿਆ ਸੀ, ਜਦਕਿ ਉਸ ਦੀ ਮਹਿਲਾ ਸਹਾਇਕ ਕੁਰਤੁਲ ਆਇਨ ਇਸ ਗੋਲੀਬਾਰੀ ਵਿਚ ਮਾਮੂਲੀ ਜ਼ਖ਼ਮੀ ਹੋ ਗਈ ਸੀ। ਹੁਣ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਅਤੇ ਪੁਲਸ ਦੀ ਜਾਂਚ ’ਚ ਸ਼ੱਕ ਦੀ ਸੂਈ ਡਾ. ਬੀਰਬਲ ਗਿਨਾਨੀ ਦੀ ਮਹਿਲਾ ਸਹਾਇਕ ‘ਤੇ ਆ ਕੇ ਰੁਕ ਗਈ ਹੈ।

ਸੂਤਰਾਂ ਅਨੁਸਾਰ ਕਰਾਚੀ ਮੈਟ੍ਰੋਪੋਲੀਟਨ ਕਾਰਪੋਰੇਸ਼ਨ ਦੇ ਸਾਬਕਾ ਸੀਨੀਅਰ ਅਧਿਕਾਰੀ ਅਤੇ ਅੱਖਾਂ ਦੇ ਮਾਹਿਰ ਡਾ. ਬੀਰਬਲ ਗਿਨਾਨੀ ਦੀ ਵੀਰਵਾਰ ਸ਼ਾਮ ਗਾਰਡਨ ਵਿਚ ਉਨ੍ਹਾਂ ਦੀ ਕਾਰ ਅਤੇ ਅਣਪਛਾਤੇ ਲੋਕਾਂ ਨੇ ਫਾਇਰਿੰਗ ਕਰਕੇ ਡਾ.ਬੀਰਬਲ ਦਾ ਕਤਲ ਕਰ ਦਿੱਤਾ ਸੀ ਜਦਕਿ ਉਨ੍ਹਾਂ ਦੀ ਮਹਿਲਾ ਸਹਾਇਕ ਕੁਰਤੁਲ ਆਇਨ ਮਾਮੂਲੀ ਜ਼ਖ਼ਮੀ ਹੋ ਗਈ ਸੀ ਪਰ ਹੁਣ ਡਾ. ਬੀਰਬਲ ਗਿਨਾਨੀ ਦੇ ਭਰਾ ਰੋਵੇ ਗਿਨਾਨੀ ਦੀ ਸ਼ਿਕਾਇਤ ਵਿਚ ਪੁਲਸ ਨੇ ਕੇਸ ਦਰਜ ਕੀਤਾ ਹੈ ਅਤੇ ਪੁਲਸ ਨੂੰ ਦਿੱਤੇ ਬਿਆਨ ਵਿਚ ਡਾਕਟਰ ਦੇ ਭਰਾ ਨੇ ਆਪਣੇ ਭਰਾ ਦਾ ਕਤਲ ਸਾਜਿਸ਼ ਵਿਚ ਉਨ੍ਹਾਂ ਦੀ ਸਹਾਇਕ ਕੁਰਤੁਲ ਆਇਨ ਦੇ ਸ਼ਾਮਲ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ।

ਸ਼ਿਕਾਇਤਕਰਤਾ ਨੇ ਕਿਹਾ ਕਿ ਡਾ. ਬੀਰਬਲ ਗੁਲਸ਼ਨ-ਏ-ਇਕਬਾਲ ਵਿਚ ਰਹਿੰਦੇ ਸੀ ਅਤੇ ਰਾਤ ਸਵਾਮੀ ਇਲਾਕੇ ਵਿਚ ਅੱਖਾਂ ਦਾ ਕਲੀਨਿਕ ਚਲਾਉਂਦੇ ਸੀ। ਡਾ. ਬੀਰਬਲ ਦਾ ਕੁਝ ਦਿਨ ਪਹਿਲਾਂ ਮਹਿਲਾ ਸਹਾਇਕ ਕੁਰਤੁਲ ਆਇਨ ਨਾਲ ਝਗੜਾ ਹੋਇਆ ਸੀ ਅਤੇ ਝਗੜੇ ਦੇ ਬਾਰੇ ਵਿਚ ਡਾਕਟਰ ਨੇ ਸਾਨੂੰ ਦੱਸਿਆ ਜ਼ਰੂਰ ਸੀ ਪਰ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ ਸੀ, ਇਹ ਉਨ੍ਹਾਂ ਨੇ ਨਹੀਂ ਦੱਸਿਆ। ਉਦੋਂ ਤੋਂ ਹੀ ਡਾ. ਬੀਰਬਲ ਪ੍ਰੇਸ਼ਾਨ ਰਹਿੰਦੇ ਸੀ ਜਦਕਿ ਡਾ. ਬੀਰਬਲ ਦੀ ਕਿਸੇ ਹੋਰ ਵਿਅਕਤੀ ਨਾਲ ਕਿਸੇ ਤਰ੍ਹਾਂ ਦੀ ਦੁਸ਼ਮਣੀ ਨਹੀਂ ਸੀ ਅਤੇ ਉਹ ਇਕ ਨੇਕਦਿਲ ਇਨਸਾਨ ਸੀ। ਗਾਰਡਨ ਪੁਲਸ ਨੇ ਮ੍ਰਿਤਕ ਡਾ. ਬੀਰਬਲ ਗਿਨਾਨੀ ਦੀ ਸਹਾਇਕ ਕੁਰਤੁਲ ਆਇਨ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਪੁਲਸ ਅਜੇ ਕੁਝ ਦੱਸਣ ਤੋਂ ਇਨਕਾਰ ਕਰ ਰਹੀ ਹੈ।  

Add a Comment

Your email address will not be published. Required fields are marked *