ਦਿੱਲੀ ਦੇ ਡਗਆਊਟ ’ਚ ਰਿਸ਼ਭ ਪੰਤ ਦੀ ‘ਮੌਜੂਦਗੀ’!, ਫ਼ੈਨਜ਼ ਦ੍ਰਿਸ਼ ਦੇਖ ਹੋਏ ਭਾਵੁਕ

 IPL 2023 ’ਚ ਦਿੱਲੀ ਕੈਪੀਟਲਸ ਦੀ ਸਫ਼ਰ ਸ਼ੁਰੂ ਹੋ ਗਿਆ ਹੈ। ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਟੀਮ ਦੇ ਸਾਹਮਣੇ ਪਹਿਲੇ ਮੈਚ ’ਚ ਲਖਨਊ ਸੁਪਰ ਜਾਇੰਟਸ ਸੀ। ਲਖਨਊ ’ਚ ਹੀ ਹੋ ਰਹੇ ਇਸ ਮੈਚ ਵਿਚ ਦਿੱਲੀ ਦੇ ਲੱਗਭਗ ਸਾਰੇ ਖਿਡਾਰੀ ਮੌਜੂਦ ਸਨ, ਸਿਰਫ ਇਕ ਨੂੰ ਛੱਡ ਕੇ–ਰਿਸ਼ਭ ਪੰਤ। ਦਿੱਲੀ ਦੇ ਨਿਯਮਿਤ ਕਪਤਾਨ ਪੰਤ ਹਾਦਸੇ ਕਾਰਨ ਇਸ ਸੀਜ਼ਨ ’ਚ ਨਹੀਂ ਖੇਡ ਰਹੇ ਹਨ। ਅਜਿਹੀ ਹਾਲਤ ’ਚ ਦਿੱਲੀ ਨੂੰ ਉਨ੍ਹਾਂ ਦੇ ਬਿਨਾਂ ਮੈਦਾਨ ’ਤੇ ਉਤਰਨਾ ਪਿਆ ਪਰ ਇਸ ਦੇ ਬਾਵਜੂਦ ਸਟੇਡੀਅਮ ’ਚ ਰਿਸ਼ਭ ਪੰਤ ਦੀ ਮੌਜੂਦਗੀ ਸਟੇਡੀਅਮ ’ਚ ਦਿਖੀ-ਦਿੱਲੀ ਕੈਪੀਟਲਸ ਦੇ ਡਗਆਊਟ ’ਚ।

ਆਪਣੇ ਕਪਤਾਨ ਤੋਂ ਬਿਨਾਂ ਇਹ ਸੀਜ਼ਨ ਖੇਡ ਰਹੀ ਦਿੱਲੀ ਕੈਪੀਟਲਸ ਦਾ ਕੋਚਿੰਗ ਸਟਾਫ, ਮਾਲਕ, ਖਿਡਾਰੀ ਅਤੇ ਪ੍ਰਸ਼ੰਸਕ, ਜੋ ਆਪਣੇ ਕਪਤਾਨ ਤੋਂ ਬਿਨਾਂ ਇਸ ਸੀਜ਼ਨ ’ਚ ਖੇਡ ਰਹੇ ਹਨ, ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਿਸ਼ਭ ਪੰਤ ਦੀ ਕਮੀ ਮਹਿਸੂਸ ਕਰ ਰਹੇ ਸਨ। ਦਿੱਲੀ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਹ ਪੰਤ ਨੂੰ ਸਟੇਡੀਅਮ ਵਿਚ ਲਿਆਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਪ੍ਰਸ਼ੰਸਕਾਂ ਅਤੇ ਟੀਮ ਦਾ ਮਨੋਬਲ ਵਧਾਇਆ ਜਾ ਸਕੇ। ਪਹਿਲੇ ਮੈਚ ’ਚ ਦਿੱਲੀ ਕੁਝ ਹੱਦ ਤੱਕ ਅਜਿਹਾ ਕਰਨ ’ਚ ਸਫ਼ਲ ਰਹੀ।

ਲਖਨਊ ਸਟੇਡੀਅਮ ’ਚ ਜਿੱਥੇ ਦਿੱਲੀ ਦੀ ਟੀਮ ਪਹਿਲਾਂ ਗੇਂਦਬਾਜ਼ੀ ਕਰ ਰਹੀ ਸੀ, ਉਥੇ ਡੇਵਿਡ ਵਾਰਨਰ ਆਪਣੇ ਗੇਂਦਬਾਜ਼ਾਂ ਅਤੇ ਫੀਲਡਰਾਂ ਨੂੰ ਇਧਰ-ਉਧਰ ਦੌੜਾ ਰਹੇ ਸਨ। ਇਸ ਦੇ ਨਾਲ ਹੀ ਕੋਚ ਰਿਕੀ ਪੋਂਟਿੰਗ ਅਤੇ ਸਪੋਰਟ ਸਟਾਫ ਦੇ ਮੈਂਬਰ ਅਤੇ ਵਾਧੂ ਖਿਡਾਰੀ ਵੀ ਬਾਊਂਡਰੀ ਦੇ ਬਿਲਕੁਲ ਨੇੜੇ ਦਿੱਲੀ ਦੇ ਡਗਆਊਟ ਵਿਚ ਬੈਠੇ ਸਨ। ਇਸ ਸਭ ਦੇ ਵਿਚਾਲੇ ਰਿਸ਼ਭ ਪੰਤ ਵੀ ਮੌਜੂਦ ਸਨ।

Add a Comment

Your email address will not be published. Required fields are marked *