ਕਾਸ਼ਵੀ ਨੇ ਰਚਿਆ ਇਤਿਹਾਸ, 9 ਸਾਲ ਦੀ ਉਮਰ ‘ਚ ਪਾਸ ਕੀਤੀ 8 ਜਮਾਤ

ਪਾਲਮਪੁਰ- ਕਾਸ਼ਵੀ ਨਾਂ ਦੀ ਕੁੜੀ ਨੇ ਮਹਿਜ 9 ਸਾਲ ਦੀ ਉਮਰ ਵਿਚ 8ਵੀਂ ਜਮਾਤ ਪਾਸ ਕਰ ਕੇ ਹਿਮਾਚਲ ‘ਚ ਨਵਾਂ ਇਤਿਹਾਸ ਰਚਿਆ ਹੈ। ਕਾਸ਼ਵੀ ਨੇ 8ਵੀਂ ਜਮਾਤ 91.6 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ। ਕਾਸ਼ਵੀ ਉਂਝ ਆਪਣੀ ਉਮਰ ਮੁਤਾਬਕ ਤੀਜੀ ਜਮਾਤ ਦੀ ਵਿਦਿਆਰਥਣ ਸੀ। ਉਸ ਦਾ IQ ਟੈਸਟ 16 ਅਕਤੂਬਰ, 2021 ਨੂੰ ਖੇਤਰੀ ਹਸਪਤਾਲ, ਧਰਮਸ਼ਾਲਾ ਵਿਖੇ ਕਰਵਾਇਆ ਗਿਆ ਸੀ। ਜਿਸ ਵਿਚ ਉਸ ਦਾ IQ 154 ਅਨੁਮਾਨਿਤ ਕੀਤਾ ਗਿਆ ਸੀ, ਜੋ ਕਿ ਬੇਮਿਸਾਲ ਅਤੇ ਬੌਧਿਕ ਤੌਰ ‘ਤੇ ਸ਼ਾਨਦਾਰ ਸੀ।

ਦਰਅਸਲ ਕਾਸ਼ਵੀ ਦੇ ਪਰਿਵਾਰਕ ਮੈਂਬਰਾਂ ਨੇ ਇਹ ਮਾਮਲਾ ਸਿੱਖਿਆ ਵਿਭਾਗ ਅਤੇ ਸਰਕਾਰ ਕੋਲ ਉਠਾ ਕੇ ਉਸ ਨੂੰ ਵੱਡੀ ਕਲਾਸ ਵਿਚ ਬੈਠਣ ਦੀ ਇਜਾਜ਼ਤ ਮੰਗੀ ਸੀ। ਪਰ ਮਨਜ਼ੂਰੀ ਨਾ ਮਿਲਣ ‘ਤੇ ਕਾਸ਼ਵੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਪ੍ਰਦੇਸ਼ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਅਦਾਲਤ ‘ਚ ਉਸ ਨੂੰ 8ਵੀਂ ਜਮਾਤ ਵਿਚ ਐਂਟਰੀ ਦੇਣ ਲਈ ਨਿਰਦੇਸ਼ ਦਿੱਤੇ ਸਨ।

ਕਸ਼ਵੀ ਦਾ ਜਨਮ 12 ਮਾਰਚ, 2014 ਨੂੰ ਹੋਇਆ ਸੀ ਅਤੇ ਉਹ ਰੇਨਬੋ ਪਬਲਿਕ ਸਕੂਲ, ਧਰਾਮਨ ਵਿਚ ਪੜ੍ਹ ਰਹੀ ਹੈ। ਕਾਸ਼ਵੀ ਅਸਾਧਾਰਨ ਪ੍ਰਤਿਭਾ ਨਾਲ ਭਰਪੂਰ ਹੈ ਅਤੇ 3 ਸਾਲ ਦੀ ਉਮਰ ਵਿਚ ਉਹ ਭਾਰਤ ਦੇ ਸਾਰੇ ਸੂਬਿਆਂ, ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਭਾਰਤ ਦੇ ਗੁਆਂਢੀ ਸੂਬਿਆਂ, ਸੂਰਜੀ ਪ੍ਰਣਾਲੀ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ਬਾਰੇ ਗਿਆਨ ਰੱਖਦੀ ਹੈ।

Add a Comment

Your email address will not be published. Required fields are marked *