ਏਸ਼ੀਅਨ ਹਾਕੀ ਚੈਂਪੀਅਨਸ਼ਿਪ ਲਈ ਜਲੰਧਰ ਦੇ ਗੁਰਿੰਦਰ ਸਿੰਘ ਸੰਘਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਹਾਕੀ ਦਾ ਮੱਕਾ ਕਹੇ ਜਾਣ ਵਾਲੇ ਜਲੰਧਰ ਸ਼ਹਿਰ ਤੋਂ ਸਿਰਫ ਹਾਕੀ ਖਿਡਾਰੀ ਹੀ ਨਹੀਂ, ਸਗੋਂ ਹਾਕੀ ਮੈਚ ਖਿਡਾਉਣ ਵਾਲਿਆਂ ਦਾ ਵੀ ਦਬਦਬਾ ਹੈ। ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਾਕੀ ਇੰਡੀਆ ਦੇ ਅੰਪਾਇਰ ਮੈਨੇਜਰ ਗੁਰਿੰਦਰ ਸਿੰਘ ਸੰਘਾ ਨੂੰ ਏਸ਼ੀਅਨ ਚੈਂਪੀਅਨਸ਼ਿਪ ਲਈ ਅੰਪਾਇਰ ਮੈਨੇਜਰ ਨਿਯੁਕਤ ਕੀਤਾ ਗਿਆ ਹੈ। 

ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਏਸ਼ੀਅਨ ਹਾਕੀ ਫੈਡਰੇਸ਼ਨ ਵਲੋਂ ਗੁਰਿੰਦਰ ਸਿੰਘ ਸੰਘਾ ਨੂੰ ਮੈਨਜ਼ ਜੂਨੀਅਰ ਏ. ਐੱਚ. ਐੱਫ. ਕੱਪ ਮਸਕਟ ਓਮਾਨ 2023 ਲਈ ਅੰਪਾਇਰ ਨਿਯੁਕਤ ਕੀਤਾ ਗਿਆ ਹੈ। ਚੈਂਪੀਅਨਸ਼ਿਪ 6 ਤੋਂ 12 ਜਨਵਰੀ ਤਕ ਮਸਕਟ, ਓਮਾਨ ‘ਚ ਹੀ ਖੇਡੀ ਜਾਵੇਗੀ। ਗੁਰਿੰਦਰ ਸਿੰਘ ਸੰਘਾ ਓਲੰਪੀਅਨ ਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ‘ਚ ਲੈਕਚਰਰ ਹਨ। ਬੁੱਧਵਾਰ ਨੂੰ ਸੰਘਾ ਇਸ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਸ਼ਹਿਰ ਤੋਂ ਰਵਾਨਾ ਹੋਏ। ਗੁਰਿੰਦਰ ਸਿੰਘ ਸੰਘਾ ਪਿਛਲੇ 16 ਸਾਲਾਂ ਤੋਂ ਹਾਕੀ ਇੰਡੀਆ ਦੇ ਆਫੀਸ਼ੀਅਲ ਹਾਕੀ ਅੰਪਾਇਰ ਹਨ। 

ਟੂਰਨਾਮੈਂਟ ਦੇ ਸਾਰੇ ਅੰਪਾਇਰ ਗੁਰਿੰਦਰ ਸਿੰਘ ਸੰਘਾ ਦੇ ਅੰਡਰ ਹੋਣਗੇ। ਉਨ੍ਹਾਂ ਦੀ ਜ਼ਿੰਮੇਵਾਰੀ ਸਾਰੇ ਅੰਪਾਇਰਾਂ ਨੂੰ ਬ੍ਰੀਫਿੰਗ ਕਰਨਾ, ਉਨ੍ਹਾਂ ਦੀ ਫਿੱਟਨੈਸ ਚੈੱਕ ਕਰਨਾ ਹੈ। ਇਸ ਤੋਂ ਉਹ ਹਾਕੀ ਪੰਜਾਬ ਦੀ ਟੈਕਨੀਕਲ ਤੇ ਅੰਪਾਇਰਿੰਗ ਕਮੇਟੀ ਦੇ ਚੇਅਰਮੈਨ ਵੀ ਹਨ ਤੇ ਬਤੌਰ ਅੰਪਇਰ ਉਹ 80 ਤੋਂ ਜ਼ਿਆਦਾ ਕੌਮਾਂਤਰੀ ਮੈਚਾਂ ‘ਚ ਆਪਣੀ ਭੂਮਿਕਾ ਨਿਭਾ ਚੁੱਕੇ ਹਨ। ਇਨ੍ਹਾਂ ‘ਚ ਅਜਲਾਨ ਸ਼ਾਹ ਹਾਕੀ ਕੱਪ, ਓਲੰਪਿਕ ਕੁਆਲੀਫਾਇਰ ਰਾਊਂਡ ਸਮੇਤ ਕਈ ਵੱਡੇ ਟੂਰਨਾਮੈਂਟ ਸ਼ਾਮਲ ਹਨ। ਉਨ੍ਹਾਂ ਦੀ ਇਸ ਨਿਯੁਕਤੀ ‘ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਜਨਰਲ ਸਕੱਤਰ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਸਮੇਤ ਹੋਰਨਾਂ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। 

Add a Comment

Your email address will not be published. Required fields are marked *