ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲੇ 2 ਦੋਸ਼ੀਆਂ ਨੂੰ 20 ਸਾਲ ਦੀ ਕੈਦ

ਚੰਡੀਗੜ੍ਹ : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ‘ਚ ਜ਼ਿਲ੍ਹਾ ਅਦਾਲਤ ਦੀ ਫਾਸਟ ਟਰੈਕ ਅਦਾਲਤ ਨੇ ਸੈਕਟਰ-19 ਦੇ ਰਹਿਣ ਵਾਲੇ ਸਾਈਂ ਕਿਯਾਨ ਉਰਫ਼ ਅਰਮਾਨ ਅਤੇ ਕਰਨਾਲ ਦੇ ਰਹਿਣ ਵਾਲੇ ਗੌਰਵ ਕੰਬੋਜ ਨੂੰ 20-20 ਸਾਲ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਦੋਸ਼ੀਆਂ ਨੂੰ 30-30 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਅਦਾਲਤ ਨੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ (ਡੀ. ਐੱਲ. ਐੱਸ. ਏ.) ਨੂੰ ਕੇਸ ਦੀ ਪੀੜਤਾ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਦੋਸ਼ੀਆਂ ’ਤੇ ਆਈ. ਪੀ. ਸੀ. ਦੀ ਧਾਰਾ 363, 366, 376 (2) (ਐੱਨ) ਅਤੇ ਪੋਕਸੋ ਧਾਰਾ ਤਹਿਤ ਮੁਕੱਦਮਾ ਚੱਲ ਰਿਹਾ ਸੀ।

Add a Comment

Your email address will not be published. Required fields are marked *