ਅੰਮ੍ਰਿਤਪਾਲ ਸਿੰਘ ਮਾਮਲਾ: ਫਗਵਾੜਾ ‘ਚੋਂ ਮਿਲੀ ਉੱਤਰਾਖੰਡ ਨੰਬਰ ਵਾਲੀ ਸਕਾਰਪੀਓ ਗੱਡੀ ਬਣੀ ਬੁਝਾਰਤ
![](http://mehakewattan.com/wp-content/uploads/2023/03/2023_3image_23_46_2956340182-ll.jpg)
ਫਗਵਾੜਾ – ਕੀ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਪੱਪਲਪ੍ਰੀਤ ਸਿੰਘ ਨਾਲ ਫਗਵਾੜਾ ‘ਚ ਆਇਆ ਸੀ? ਇਹ ਮਾਮਲਾ ਵੱਡੀ ਬੁਝਾਰਤ ਬਣਿਆ ਹੋਇਆ ਹੈ। ਪਰ ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੇ ਉਤਰਾਖੰਡ ਤੋਂ ਪੰਜਾਬ ਅਤੇ ਫਿਰ ਫਗਵਾੜਾ ਤੱਕ ਦਾ ਸਫ਼ਰ ਕਾਲੇ ਰੰਗ ਦੀ ਉਤਰਾਖੰਡ ਨੰਬਰ ਵਾਲੀ ਸਕਾਰਪੀਓ ਗੱਡੀ ਵਿਚ ਹੀ ਕੀਤਾ ਸੀ। ਇਹ ਕਾਲੇ ਰੰਗ ਦੀ ਸਕਾਰਪੀਓ ਕਾਰ ਪੰਜਾਬ ਪੁਲਸ ਨੇ ਬਰਾਮਦ ਕੀਤੀ ਹੈ।
ਹਾਲਾਂਕਿ ਉਕਤ ਮਾਮਲੇ ਸਬੰਧੀ ਪੁਲਸ ਵੱਲੋਂ ਕਿਸੇ ਵੀ ਪੱਧਰ ‘ਤੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ ਅਤੇ ਪੁਲਸ ਅਧਿਕਾਰੀ ਇਸ ਸਾਰੇ ਮਾਮਲੇ ਨੂੰ ਲੈ ਕੇ ਡੂੰਘੀ ਚੁੱਪੀ ਧਾਰੀ ਹੋਈ ਹੈ। ਪਰ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਪੱਪਲਪ੍ਰੀਤ ਸਿੰਘ ਨਾਲ ਉਤਰਾਖੰਡ ਤੋਂ ਪੰਜਾਬ ਆਉਣ ਤੋਂ ਬਾਅਦ ਫਗਵਾੜਾ ਤਕ ਆਇਆ ਸੀ ਅਤੇ ਜਲੰਧਰ ਨੇੜੇ ਕਾਲੇ ਰੰਗ ਦੀ ਸਕਾਰਪੀਓ ਗੱਡੀ ਛੱਡਣ ਤੋਂ ਬਾਅਦ ਉਹ ਇਨੋਵਾ ਕਾਰ ‘ਚ ਹੁਸ਼ਿਆਰਪੁਰ ਲਈ ਰਵਾਨਾ ਹੋਇਆ ਸੀ।
ਇਸ ਬਾਰੇ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਸ ਦੇ ਕਈ ਜ਼ਿਲ੍ਹਿਆਂ ਦੀਆਂ ਪੁਲਸ ਟੀਮਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਨੂੰ ਘੇਰ ਕੇ ਵੱਡੀ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਅਜੇ ਵੀ ਜਾਰੀ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)