ਸੈਂਟਰਲ ਜੇਲ੍ਹ ’ਚ ਹੈੱਡ ਵਾਰਡਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ

ਲੁਧਿਆਣਾ–ਤਾਜਪੁਰ ਰੋਡ ਸੈਂਟਰਲ ਜੇਲ੍ਹ ਦੇ ਹੈੱਡ ਵਾਰਡਨ ਜਗਦੇਵ ਸਿੰਘ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਗਰਾਓਂ ਨੇੜੇ ਇਕ ਪਿੰਡ ਦਾ ਰਹਿਣ ਵਾਲਾ ਹੈੱਡ ਵਾਰਡਨ ਜਗਦੇਵ ਸਿੰਘ ਹਰ ਦਿਨ ਦੀ ਤਰ੍ਹਾਂ ਅੱਜ ਸਵੇਰੇ ਡਿਊਟੀ ਕਰਨ ਲਈ ਜੇਲ੍ਹ ਕੰਪਲੈਕਸ ਵਿਚ ਪੁੱਜਾ ਅਤੇ ਹਾਲਤ ਠੀਕ ਨਾ ਹੋਣ ਕਾਰਨ ਡਿੱਗ ਗਿਆ, ਉੱਥੇ ਹੀ ਕਰਮਚਾਰੀਆਂ ਨੇ ਉਸ ਨੂੰ ਤਰੰਤ ਜਾ ਕੇ ਚੁੱਕਿਆ ਅਤੇ ਹਾਲਤ ਖਰਾਬ ਹੋਣ ਦੀ ਸੂਚਨਾ ਮੈਡੀਕਲ ਅਧਿਕਾਰੀ ਨੂੰ ਦਿੱਤੀ।

ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਹੈੱਡ ਵਾਰਡਨ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਮੈਡੀਕਲ ਰਿਪੋਰਟ ਆਉਣ ਉਪਰੰਤ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

Add a Comment

Your email address will not be published. Required fields are marked *