ਨਵਾਜੂਦੀਨ ਨੇ ਪਹਿਲੀ ਪਤਨੀ ਤੇ ਭਰਾ ਤੋਂ ਮੰਗਿਆ 100 ਕਰੋੜ ਦਾ ਹਰਜਾਨਾ
![](http://mehakewattan.com/wp-content/uploads/2023/03/2023_3image_10_59_507243569nawajudin-ll.jpg)
ਮੁੰਬਈ – ਬਾਲੀਵੁੱਡ ਅਦਾਕਾਰ ਨਵਾਜੂਦੀਨ ਸਿੱਦੀਕੀ ਨੇ ਬੰਬੇ ਹਾਈ ਕੋਰਟ ’ਚ ਮਾਣਹਾਨੀ ਦਾ ਇਕ ਮੁਕੱਦਮਾ ਦਾਇਰ ਕਰ ਕੇ ਆਪਣੀ ਪਹਿਲੀ ਪਤਨੀ ਆਲੀਆ ਉਰਫ ਜੈਨਬ ਸਿੱਦੀਕੀ ਅਤੇ ਉਨ੍ਹਾਂ ਦੇ ਭਰਾ ਸ਼ਮਸੂਦੀਨ ਸਿੱਦੀਕੀ ਤੋਂ ਇਹ ਦੋਸ਼ ਲਾਉਂਦਿਆਂ 100 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। ਨਵਾਜੂਦੀਨ ਦਾ ਕਹਿਣਾ ਹੈ ਕਿ ਦੋਵਾਂ ਨੇ ਮੇਰੇ ਖ਼ਿਲਾਫ਼ ਗ਼ਲਤ ਅਤੇ ਮਾਣਹਾਨੀ ਵਾਲੇ ਬਿਆਨ ਦਿੱਤੇ ਹਨ। ਇਸ ਮੁਕੱਦਮੇ ’ਤੇ ਜਸਟਿਸ ਰਿਆਜ ਛਾਗਲਾ ਵੱਲੋਂ 30 ਮਾਰਚ ਨੂੰ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ।
ਆਪਣੀ ਸਾਬਕਾ ਪਤਨੀ ਨਾਲ ਘਰੇਲੂ ਝਗੜਿਆਂ ’ਚ ਘਿਰੇ ਨਵਾਜੂਦੀਨ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਆਲੀਆ ਅਤੇ ਉਨ੍ਹਾਂ ਦੇ ਭਰਾ ਨੂੰ ਅਦਾਕਾਰ ਲਈ ਕੋਈ ਵੀ ਬਿਆਨ ਜਾਂ ਟਿੱਪਣੀ ਕਰਨ ਤੋਂ ਸਥਾਈ ਰੂਪ ’ਚ ਰੋਕਿਆ ਜਾਵੇ। ਮੁਕੱਦਮੇ ਅਨੁਸਾਰ ਨਵਾਜੂਦੀਨ ਨੇ 2008 ’ਚ ਸ਼ਮਸੂਦੀਨ ਨੂੰ ਆਪਣਾ ਮੈਨੇਜਰ ਨਿਯੁਕਤ ਕੀਤਾ ਸੀ ਅਤੇ ਆਪਣੇ ਸਾਰੇ ਵਿੱਤੀ ਕੰਮ ਅੱਖਾਂ ਬੰਦ ਕਰ ਕੇ ਉਨ੍ਹਾਂ ਨੂੰ ਸੌਂਪ ਦਿੱਤੇ। ਦੋਸ਼ ਲਾਇਆ ਗਿਆ ਕਿ ਸ਼ਮਸੂਦੀਨ ਨੇ ਨਵਾਜੂਦੀਨ ਨਾਲ ਧੋਖਾਦੇਹੀ ਅਤੇ ਫਰਜ਼ੀਵਾੜਾ ਕੀਤਾ ਅਤੇ ਅਦਾਕਾਰ ਦੇ ਪੈਸੇ ਨਾਲ ਜਾਇਦਾਦ ਖਰੀਦੀ। ਇਸ ’ਚ ਕਿਹਾ ਗਿਆ ਕਿ ਜਦੋਂ ਅਦਾਕਾਰ ਨੂੰ ਫਰਜ਼ੀਵਾੜੇ ਬਾਰੇ ’ਚ ਪਤਾ ਲੱਗਾ ਅਤੇ ਉਨ੍ਹਾਂ ਨੇ ਪੁੱਛਗਿਛ ਕੀਤੀ ਤਾਂ ਸ਼ਮਸੂਦੀਨ ਨੇ ਆਲੀਆ ਨੂੰ ਨਵਾਜੂਦੀਨ ਦੇ ਖਿਲਾਫ ਕੇਸ ਕਰਨ ਲਈ ਉਕਸਾਇਆ। ਅਦਾਕਾਰ ਨੇ ਦਾਅਵਾ ਕੀਤਾ ਕਿ ਆਲੀਆ ਅਤੇ ਸ਼ਮਸੂਦੀਨ ਨੇ ਉਨ੍ਹਾਂ ਨਾਲ 21 ਕਰੋਡ਼ ਰੁਪਏ ਦੀ ਹੇਰਾਫੇਰੀ ਕੀਤੀ।