ਨੈਨੀ ਜੇਲ੍ਹ ’ਚ ਸੀ. ਸੀ. ਟੀ. ਵੀ. ਨਾਲ ਰਹੇਗੀ ਅਤੀਕ ਦੀ ਬੈਰਕ ’ਤੇ ਨਜ਼ਰ, ਬੇਟਾ ਅਲੀ ਵੀ ਇੱਥੇ ਹੀ ਹੈ ਬੰਦ

ਪ੍ਰਯਾਗਰਾਜ: ਗੈਂਗਸਟਰ ਅਤੀਕ ਅਹਿਮਦ ਨੂੰ ਜਿਸ ਨੈਨੀ ਸੈਂਟਰਲ ਜੇਲ੍ਹ ਵਿੱਚ ਭੇਜਿਆ ਗਿਆ ਹੈ, ਉਸ ਦਾ ਪੁੱਤਰ ਅਲੀ ਵੀ ਉਸੇ ਜੇਲ੍ਹ ਵਿੱਚ ਹੈ। ਜੇਲ੍ਹ ਪ੍ਰਸ਼ਾਸਨ ਦੇ ਸਾਹਮਣੇ ਚੁਣੌਤੀ ਹੈ ਕਿ ਅਤੀਕ ਅਸ਼ਰਫ਼ ਅਤੇ ਅਲੀ ਜੇਲ੍ਹ ’ਚ ਸਖ਼ਤ ਨਿਗਰਾਨੀ ਹੇਠ ਰਹਿਣ , ਉਨ੍ਹਾਂ ਦੀ ਆਪਸ ’ਚ ਮੁਲਾਕਾਤ ਨਾ ਹੋਵੇ। ਜਿਸ ਬੈਰਕ ’ਚ ਅਲੀ ਨੂੰ ਰੱਖਿਆ ਗਿਆ ਸੀ, ਉਸ ਨੂੰ ਸਰਕਲ ਨੰਬਰ 1 ਦੀ ਉੱਚ ਸੁਰੱਖਿਆ ਵਾਲੀ ਬੈਰਕ ’ਚ ਤਬਦੀਲ ਕਰ ਦਿੱਤਾ ਗਿਆ ਹੈ। ਅਤੀਕ ਨੂੰ ਇਕ ਵੱਖਰੀ ਬੈਰਕ ਵਿੱਚ ਰੱਖਿਆ ਜਾਵੇਗਾ। ਜੇਲ੍ਹ ’ਚ ਕੁਝ ਕੈਦੀਆਂ ਦੀਆਂ ਬੈਰਕਾਂ ਵੀ ਬਦਲ ਦਿੱਤੀਆਂ ਗਈਆਂ ਹਨ। ਪਤਾ ਲੱਗਾ ਹੈ ਕਿ ਇਹ ਕੈਦੀ ਅਤੀਕ ਅਹਿਮਦ ਦੇ ਕਰੀਬੀ ਹਨ। ਅਤੀਕ ਅਹਿਮਦ ਨੂੰ ਨੈਨੀ ਜੇਲ੍ਹ ਦੀ ਉੱਚ ਸੁਰੱਖਿਆ ਵਾਲੀ ਬੈਰਕ ’ਚ ਰੱਖਿਆ ਜਾਵੇਗਾ, ਜਿੱਥੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਹਰ ਪਲ ’ਤੇ ਨਜ਼ਰ ਰੱਖੀ ਜਾਵੇਗੀ।

ਮੱਧ ਪ੍ਰਦੇਸ਼ ਦੇ ਸ਼ਿਵਪੁਰੀ ’ਚ ਅਤੀਕ ਅਹਿਮਦ ਦੀ ਵੈਨ ਹਾਦਸੇ ਦਾ ਸ਼ਿਕਾਰ ਹੋਣੋਂ ਬਚ ਗਈ। ਜਦੋਂ ਕਾਫਲਾ ਸ਼ਿਵਪੁਰੀ ਤੋਂ ਲੰਘ ਰਿਹਾ ਸੀ ਤਾਂ ਅਤੀਕ ਦੀ ਵੈਨ ਨਾਲ ਗਾਂ ਟਕਰਾ ਗਈ ਅਤੇ ਡਰਾਈਵਰ ਦੀ ਸੂਝ-ਬੂਝ ਨਾਲ ਹਾਦਸਾ ਹੋਣੋਂ ਬਚ ਗਿਆ।

ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਦੀ ਬਿਨਾਂ ਬੁਰਕੇ ਤੋਂ ਸਾਹਮਣੇ ਆਈ ਤਸਵੀਰ

ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਦੀ ਬੁਰਕੇ ਤੋਂ ਬਿਨਾਂ ਤਸਵੀਰ ਸਾਹਮਣੇ ਆਈ ਹੈ। ਪ੍ਰਯਾਗਰਾਜ ਦੇ ਧੂਮਨਗੰਜ ’ਚ ਉਮੇਸ਼ ਪਾਲ ਦੀ ਹੱਤਿਆ ਦੇ ਮਾਮਲੇ ’ਚ ਮਾਫੀਆ ਡਾਨ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਦੀ ਪੁਲਸ ਭਾਲ ਕਰ ਰਹੀ ਹੈ। ਪੁਲਸ ਨੇ ਉਸ ’ਤੇ 25,000 ਰੁਪਏ ਦਾ ਇਨਾਮ ਵੀ ਐਲਾਨਿਆ ਹੈ। ਇਸ ਤੋਂ ਪਹਿਲਾਂ ਯੂ.ਪੀ. ਪੁਲਸ ਕੋਲ ਸ਼ਾਇਸਤਾ ਪਰਵੀਨ ਦੀ ਬੁਰਕੇ ਤੋਂ ਬਿਨਾਂ ਕੋਈ ਫੋਟੋ ਨਹੀਂ ਸੀ। ਇਸ ਦਾ ਫਾਇਦਾ ਉਠਾ ਕੇ ਸ਼ਾਇਸਤਾ ਪਰਵੀਨ ਵਿਦੇਸ਼ ਚਲੀ ਗਈ ਹੈ।

Add a Comment

Your email address will not be published. Required fields are marked *