ਅਪ੍ਰੈਲ ਮਹੀਨੇ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀ ਨਾਲ ਹੋਵੇਗੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ
![](http://mehakewattan.com/wp-content/uploads/2023/03/2023_3image_12_32_240231039bankholiday-ll.jpg)
ਨਵੀਂ ਦਿੱਲੀ – ਨਵਾਂ ਵਿੱਤੀ ਸਾਲ 2023-24 ਸ਼ੁਰੂ ਹੋਣ ‘ਚ ਬਸ ਕੁਝ ਹੀ ਦਿਨ ਹੀ ਬਾਕੀ ਰਹਿ ਗਏ ਹਨ। ਬੈਂਕ ਆਪਣੇ ਨਵੇਂ ਵਿੱਤੀ ਸਾਲ ਦੇ ਪਹਿਲੇ ਮਹੀਨੇ ਯਾਨੀ ਅਪ੍ਰੈਲ ‘ਚ 15 ਦਿਨ ਬੰਦ ਰਹਿਣ ਵਾਲੇ ਹਨ। ਕਈ ਕਾਰਨਾਂ ਕਰਕੇ ਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਬੈਂਕ 9 ਦਿਨਾਂ ਤੱਕ ਕੰਮ ਨਹੀਂ ਕਰਨਗੇ। ਇਸ ਤੋਂ ਇਲਾਵਾ ਇਸ ਮਹੀਨੇ 5 ਐਤਵਾਰ ਅਤੇ 2 ਸ਼ਨੀਵਾਰ ਆ ਰਹੇ ਹਨ ਜਿਸ ਕਾਰਨ ਬੈਂਕ ਬੰਦ ਰਹਿਣ ਵਾਲੇ ਹਨ।
ਇਸ ਮਹੀਨੇ ਵੱਖ-ਵੱਖ ਥਾਵਾਂ ਦੇ ਹਿਸਾਬ ਨਾਲ ਮੁਲਾਜ਼ਮਾਂ ਨੂੰ ਜ਼ਿਆਦਾ ਛੁੱਟੀਆਂ ਦਾ ਮੌਕਾ ਮਿਲਣ ਵਾਲਾ ਹੈ ਪਹਿਲਾ 7 ਤੋਂ 9 ਅਪ੍ਰੈਲ, ਦੂਜਾ 14 ਤੋਂ 16 ਅਪ੍ਰੈਲ ਅਤੇ ਤੀਜਾ 21 ਤੋਂ 23 ਅਪ੍ਰੈਲ। ਇਸ ਤੋਂ ਇਲਾਵਾ ਇਸ ਮਹੀਨੇ ਦੀ ਸਮਾਪਤੀ ਛੁੱਟੀ ਦੇ ਨਾਲ ਹੋਵੇਗੀ। 30 ਅਪ੍ਰੈਲ ਨੂੰ ਐਤਵਾਰ ਹੈ।
1 ਅਪ੍ਰੈਲ ਨੂੰ ਬੈਂਕ ਖਾਤੇ ਦੀ ਸਾਲਾਨਾ ਕਲੋਜ਼ਿੰਗ ਅਤੇ 2 ਅਪ੍ਰੈਲ ਨੂੰ ਐਤਵਾਰ ਹੋਣ ਕਾਰਨ ਬੈਂਕਾਂ ‘ਚ ਕੋਈ ਕੰਮਕਾਜ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਸ ਵਾਰ ਅਪ੍ਰੈਲ ‘ਚ ਅੰਬੇਡਕਰ ਜਯੰਤੀ, ਮਹਾਵੀਰ ਜਯੰਤੀ, ਈਦ-ਉਲ-ਫਿਤਰ ਸਮੇਤ ਕਈ ਹੋਰ ਮੌਕਿਆਂ ‘ਤੇ ਬੈਂਕ ਬੰਦ ਰਹਿਣ ਵਾਲੇ ਹਨ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)