ਕਾਰਤਿਕ ਆਰੀਅਨ ਨਾਲ ਫਿਲਮ ਕਰਨਾ ਚਾਹੁੰਦੀ ਹੈ ਰਾਸ਼ੀ ਖੰਨਾ

ਮੁੰਬਈ:ਅਦਾਕਾਰਾ ਰਾਸ਼ੀ ਖੰਨਾ ਨੇ ਅਦਾਕਾਰ ਕਾਰਤਿਕ ਆਰੀਅਨ ਨਾਲ ‘ਆਸ਼ਿਕੀ’ ਜਿਹੀ ਪ੍ਰੇਮ ਕਹਾਣੀ ਆਧਾਰਿਤ ਫਿਲਮ ’ਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਪਿੱਛੇ ਜਿਹੇ ਇੱਕ ਇੰਟਰਵਿਊ ਦੌਰਾਨ ਕਾਰਤਿਕ ਬਾਰੇ ਗੱਲ ਕਰਦਿਆਂ ਰਾਸ਼ੀ ਨੇ ਕਿਹਾ, ‘ਮੈਂ ਉਸ (ਕਾਰਤਿਕ) ਨਾਲ ਇੱਕ ਚੰਗੀ ਪ੍ਰੇਮ ਕਹਾਣੀ ’ਤੇ ਕੰਮ ਕਰਨਾ ਚਾਹਾਂਗੀ। ਇਹ ਕੋਈ ਕਾਮੇਡੀ ਫਿਲਮ ਨਾ ਹੋਵੇ ਬਲਕਿ ‘ਆਸ਼ਿਕੀ’ ਜਿਹੀ ਡੂੰਘੀ ਫਿਲਮ ਹੋਵੇ।’ ਉਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਅਜਿਹੀ ਫਿਲਮ ਬਹੁਤ ਚੰਗੀ ਰਹੇਗੀ ਕਿਉਂਕਿ ਮੈਨੂੰ ਪਿਆਰ ਵਾਲੀਆਂ ਤੇ ਰੁਮਾਂਟਿਕ ਫਿਲਮਾਂ ਬਹੁਤ ਪਸੰਦ ਹਨ ਤੇ ਮੈਂ ਪਹਿਲਾਂ ਵੀ ਅਜਿਹੀ ਇਕ ਫਿਲਮ ’ਚ ਕੰਮ ਕੀਤਾ ਹੈ। ਇਸ ਫਿਲਮ ਨੂੰ ਦਰਸ਼ਕਾਂ ਨੇ ਵੀ ਬਹੁਤ ਪਸੰਦ ਕੀਤਾ ਸੀ ਤੇ ਉਹ ਮੈਨੂੰ ਪ੍ਰੇਮ ਕਹਾਣੀ ਆਧਾਰਿਤ ਫਿਲਮ ’ਚ ਦੇਖਣਾ ਪਸੰਦ ਕਰਨਗੇ। ਇਸ ਲਈ ਮੈਂ ਕਾਰਤਿਕ ਨਾਲ ਅਜਿਹੀ ਹੀ ਕਿਸੇ ਫਿਲਮ ’ਚ ਕੰਮ ਕਰਨਾ ਪਸੰਦ ਕਰਾਂਗੀ।’ ਜ਼ਿਕਰਯੋਗ ਹੈ ਕਿ ਕਾਰਤਿਕ ਆਰੀਅਨ ‘ਸੱਤਿਆਪ੍ਰੇਮ ਕੀ ਕਥਾ’, ‘ਆਸ਼ਿਕੀ-3’ ਤੋਂ ਇਲਾਵਾ ਕਬੀਰ ਖਾਨ ਦੀ ਫਿਲਮ, ਜਿਸ ਦਾ ਅਜੇ ਨਾਂ ਤੈਅ ਨਹੀਂ ਹੋਇਆ, ਵਿੱਚ ਦਿਖਾਈ ਦੇਵੇਗਾ। 

Add a Comment

Your email address will not be published. Required fields are marked *