ਕਰਨ ਔਜਲਾ ਦੀ ਐਲਬਮ ‘ਮੇਕਿੰਗ ਮੈਮਰੀਜ਼’ ਦਾ ਫਿਊਚਰਿਸਟਿਕ ਗੀਤ ਰਿਲੀਜ਼

ਕਰਨ ਔਜਲਾ ਨੇ ਆਪਣੇ ਚਾਹੁਣ ਵਾਲਿਆਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਕਰਨ ਔਜਲਾ ਦੀ ਐਲਬਮ ‘ਮੇਕਿੰਗ ਮੈਮਰੀਜ਼’ ਦਾ ਪਹਿਲਾ ਗੀਤ ‘ਐਡਮਾਇਰਿੰਗ ਯੂ’ 4 ਅਗਸਤ ਨੂੰ ਰਿਲੀਜ਼ ਹੋਣ ਵਾਲਾ ਸੀ ਪਰ ਕਰਨ ਨੇ ਇਸ ਗੀਤ ਨੂੰ ਅੱਜ ਹੀ ਰਿਲੀਜ਼ ਕਰ ਦਿੱਤਾ ਹੈ।

‘ਐਡਮਾਇਰਿੰਗ ਯੂ’ ਇਕ ਫਿਊਚਰਿਸਟਿਕ ਗੀਤ ਹੈ, ਜਿਸ ’ਚ ਵੀ. ਐੱਫ. ਐਕਸ. ਤੇ ਸੀ. ਜੀ. ਆਈ. ਦੀ ਵਰਤੋਂ ਕੀਤੀ ਗਈ ਹੈ। ਗੀਤ ਦੀ ਕੁਆਲਿਟੀ ਸ਼ਾਨਦਾਰ ਹੈ, ਜਿਸ ਦੇ ਵਿਜ਼ੂਅਲਸ ਤੁਹਾਨੂੰ ਹੈਰਾਨ ਕਰ ਦੇਣਗੇ। ‘ਐਡਮਾਇਰਿੰਗ ਯੂ’ ਗੀਤ ਦੇ ਗਾਇਕ, ਗੀਤਕਾਰ ਤੇ ਕੰਪੋਜ਼ਰ ਖ਼ੁਦ ਕਰਨ ਔਜਲਾ ਹਨ, ਜਿਸ ਨੂੰ ਉਨ੍ਹਾਂ ਦੇ ਨਾਲ ਪ੍ਰੇਸਟਨ ਪਾਬਲੋ ਨੇ ਗਾਇਆ ਹੈ। ਗੀਤ ਨੂੰ ਸ਼ਾਨਦਾਰ ਸੰਗੀਤ ਨਾਲ ਇੱਕੀ ਨੇ ਸ਼ਿੰਗਾਰਿਆ ਹੈ, ਜਿਸ ਦੀ ਵੀਡੀਓ ਰੁਪਨ ਬਲ ਨੇ ਬਣਾਈ ਹੈ। ਗੀਤ ਕਰਨ ਔਜਲਾ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ।

Add a Comment

Your email address will not be published. Required fields are marked *