ਲਖਨਊ ’ਚ ਪ੍ਰਿਅੰਕਾ ਚੋਪੜਾ ਦਾ ਵਿਰੋਧ, ਪੋਸਟਰਾਂ ’ਤੇ ਲਿਖਿਆ- ‘ਨਵਾਬਾਂ ਦੇ ਸ਼ਹਿਰ ‘ਚ ਤੁਹਾਡਾ ਸੁਆਗਤ ਨਹੀਂ’

ਮੁੰਬਈ- ਪ੍ਰਿਅੰਕਾ ਚੋਪੜਾ ਸੋਮਵਾਰ ਨੂੰ ਆਪਣੇ ਹੋਮਟਾਊਨ ਲਖਨਊ ਪਹੁੰਚੀ। ਇੱਥੇ ਉਸ ਯੂਨੀਸੈਫ਼ ਦੇ ਦਫ਼ਤਰ ਦਾ ਦੌਰਾ ਕੀਤਾ। ਪ੍ਰਿਅੰਕਾ ਚੋਪੜਾ ਨੇ ਕੰਪੋਜ਼ਿਟ ਸਕੂਲ ਔਰੰਗਾਬਾਦ ਅਤੇ ਇੱਕ ਆਂਗਣਵਾੜੀ ਕੇਂਦਰ ਦਾ ਵੀ ਦੌਰਾ ਕੀਤਾ ਜਿੱਥੇ ਉਸਨੇ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਦੌਰੇ ਦੌਰਾਨ ਪ੍ਰਿਅੰਕਾ ਨੂੰ ਯੂਨੀਸੈਫ਼ ਅਤੇ ਸਹਿਯੋਗੀਆਂ ਨਾਲ ਉੱਤਰ ਪ੍ਰਦੇਸ਼ ’ਚ ਲੜਕੀਆਂ ਦੇ ਵਿਰੁੱਧ ਹਿੰਸਾ ਅਤੇ ਵਿਤਕਰੇ ਨੂੰ ਖ਼ਤਮ ਕਰਨ ਲਈ ਕੀਤੇ ਗਏ ਕੰਮ ਨੂੰ ਦੇਖਿਆ।

ਇਸ ਸਭ ਦੇ ਵਿਚਕਾਰ ਲਖਨਊ ’ਚ ਪ੍ਰਿਅੰਕਾ ਦਾ ਜ਼ਬਰਦਸਤ ਵਿਰੋਧ ਹੋਇਆ। ਇੰਨਾ ਹੀ ਨਹੀਂ ਉਨ੍ਹਾਂ ਦੇ ਨਾਂ ’ਤੇ ਪੋਸਟਰ ਵੀ ਲਗਾਏ ਗਏ। ਪ੍ਰਿਅੰਕਾ ਦੇ ਲਖਨਊ ਦੌਰੇ ਲਈ  ‘ਯੂ ਆਰ ਨਾਟ ਵੈਲਕਮ ਸਿਟੀ ਆਫ਼ ਨਵਾਬ’ ਦੇ ਪੋਸਟਰ ਪੂਰੇ ਸ਼ਹਿਰ ’ਚ ਲਗਾਏ ਗਏ ਸਨ।

PunjabKesari

ਦਰਅਸਲ, ਜਦੋਂ ਪ੍ਰਿਅੰਕਾ ਚੋਪੜਾ ਲਖਨਊ ਦੇ 1090 ਚੌਰਾਹੇ ‘ਤੇ ਸੀ ਤਾਂ ਇਕ ਨੌਜਵਾਨ, 1090 ਮਹਿਲਾ ਪਾਵਰ ਲਾਈਨ ਦੀ ਕੰਧ ‘ਤੇ ਚੜ੍ਹ ਕੇ ਅਦਾਕਾਰਾ ਨੂੰ ਮਿਲਣ ਆਇਆ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਦੌਰਾਨ ਪ੍ਰਿਅੰਕਾ ਦੇ ਲਖਨਊ ਦੌਰੇ ਲਈ  ‘ਯੂ ਆਰ ਨਾਟ ਵੈਲਕਮ ਸਿਟੀ ਆਫ਼ ਨਵਾਬ’ ਦੇ ਪੋਸਟਰ ਪੂਰੇ ਸ਼ਹਿਰ ’ਚ ਲਗਾਏ ਗਏ ਸਨ। 

ਗੋਮਤੀਨਗਰ ‘ਚ ਪ੍ਰਿਅੰਕਾ ਦੇ ਬਾਈਕਾਟ ਦੇ ਪੋਸਟਰ ਲਗਾਏ ਗਏ ਹਨ। ਇਹ ਪੋਸਟਕ ਕਿਸ ਦੇ ਕਹਿਣ ਦੇ ਲਗਾਏ ਗਏ ਹਨ ਗੋਮਤੀਨਗਰ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਸਾਫ਼ ਹੈ ਕਿ ਕੁਝ ਲੋਕ ਪ੍ਰਿਅੰਕਾ ਦੇ ਲਖਨਊ ਆਉਣ ਤੋਂ ਖੁਸ਼ ਨਹੀਂ ਹਨ।

ਅਦਾਕਾਰਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਜਲਦ ਹੀ ਆਲੀਆ ਭੱਟ ਅਤੇ ਕੈਟਰੀਨਾ ਕੈਫ਼ ਦੇ ਨਾਲ ਫ਼ਿਲਮ ‘ਜ਼ੀ ਲੇ ਜ਼ਾਰਾ’ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਕੋਲ ਕਈ ਹਾਲੀਵੁੱਡ ਪ੍ਰੋਜੈਕਟ ਹਨ।

Add a Comment

Your email address will not be published. Required fields are marked *