ਪ੍ਰਸਿੱਧ ਗਾਇਕ ਡੀ. ਜੇ. ਅਜੈਕਸ ਨੇ ਕੀਤੀ ਖ਼ੁਦਕੁਸ਼ੀ, ਪ੍ਰੇਮਿਕਾ ‘ਤੇ ਲੱਗਾ ਉਕਸਾਉਣ ਦਾ ਦੋਸ਼

ਜਲੰਧਰ : ਡੀ. ਜੇ . ਅਜੈਕਸ ਨਾਂ ਨਾਲ ਮਸ਼ਹੂਰ ਗਾਇਕ ਅਕਸ਼ੈ ਕੁਮਾਰ ਦਾ ਬੀਤੀ 18 ਮਾਰਚ ਨੂੰ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡੀ. ਜੇ. ਅਜੈਕਸ ਦੀ ਲਾਸ਼ ਉੜੀਸਾ ਦੇ ਭੁਵਨੇਸ਼ਵਰ ਸਥਿਤ ਘਰ ‘ਚ ਲਟਕਦੀ ਮਿਲੀ। ਇਸ ਦੌਰਾਨ ਉਸ ਨੂੰ ਤਰੁੰਤ ਨੇੜੇ ਦੇ ਕੈਪੀਟਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਡੀ. ਜੇ. ਅਜੈਕਸ ਨੇ ਆਪਣੀ ਪ੍ਰੇਮਿਕਾ ਵੱਲੋਂ ਬਲੈਕਮੇਲ ਕਰਨ ਕਰਕੇ ਖ਼ੁਦਕੁਸ਼ੀ ਕੀਤੀ ਹੈ। ਖ਼ਬਰਾਂ ਹਨ ਕਿ ਡੀ. ਜੇ. ਅਜੈਕਸ ਅਤੇ ਉਸ ਦੀ ਪ੍ਰੇਮਿਕਾ ਵਿਚਕਾਰ ਪਿਛਲੇ ਸਮੇਂ ਤੋਂ ਕੁਝ ਵੀ ਠੀਕ ਨਹੀਂ ਚੱਲ ਰਿਹਾ ਸੀ। ਇੰਨਾ ਹੀ ਨਹੀਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੀ ਪ੍ਰੇਮਿਕਾ ਕਿਸੇ ਹੋਰ ਨਾਲ ਵੀ ਰਿਲੇਸ਼ਨਸ਼ਿਪ ‘ਚ ਸੀ, ਜਿਸ ਨੂੰ ਗਾਇਕ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸ ਨੇ ਇਸ ਖ਼ੌਫਨਾਕ ਕਦਮ ਨੂੰ ਅੰਦਾਜ਼ ਦਿੱਤਾ। 

ਡੀ. ਜੇ. ਅਜੈਕਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਡੀ. ਜੇ. ਅਜੈਕਸ ਨੂੰ 18 ਮਾਰਚ ਸ਼ਨੀਵਾਰ ਨੂੰ ਘਰ ਦੇ ਕਮਰੇ ‘ਚ ਜਾਂਦਾ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਸਮੇਂ ਤੱਕ ਬਾਹਰ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਈ ਫ਼ੋਨ ਕੀਤੇ ਪਰ ਉਸ ਵਲੋਂ ਕੋਈ ਜਵਾਬ ਨਹੀਂ ਆਇਆ।

ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਡੀ. ਜੇ. ਅਜੈਕਸ ਦੀ ਲਾਸ਼ ਲਟਕਦੀ ਦੇਖੀ। ਪਰਿਵਾਰਕ ਮੈਂਬਰਾਂ ਨੇ ਡੀ. ਜੇ. ਅਜੈਕਸ ਦੀ ਪ੍ਰੇਮਿਕਾ ਅਤੇ ਉਸ ਦੇ ਦੋਸਤ ਖ਼ਿਲਾਫ਼ ਪੁਲਸ ‘ਚ ਖੁਦਕੁਸ਼ੀ ਲਈ ਉਕਸਾਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਡੀ. ਜੇ. ਅਜੈਕਸ ਪਿਛਲੇ 9 ਸਾਲਾਂ ਤੋਂ ਗਾਇਕੀ ਅਤੇ ਡੀ. ਜੇ. ਦੇ ਕੰਮ ਲਈ ਮਸ਼ਹੂਰ ਸੀ।

Add a Comment

Your email address will not be published. Required fields are marked *