JAP ਦੇ 35 ਜਵਾਨ ਅਚਾਨਕ ਹੋ ਗਏ ਬਿਮਾਰ, ਹਸਪਤਾਲ ‘ਚ ਕਰਵਾਉਣਾ ਪਿਆ ਦਾਖ਼ਲ

ਰਾਂਚੀ : ਝਾਰਖੰਡ ਆਰਮਡ ਪੁਲਸ ਦੇ 35 ਜਵਾਨ ਸ਼ੁੱਕਰਵਾਰ ਸਵੇਰੇ ਬਿਮਾਰ ਹੋ ਗਏ। ਉਨ੍ਹਾਂ ਨੂੰ ਸਿਰ ਵਿਚ ਦਰਦ, ਉਲਟੀਆਂ ਦੀ ਸਮੱਸਿਆ ਕਾਰਨ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਜੇ.ਏ.ਪੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ‘ਚੋਂ 17 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਦਕਿ 18 ਨੂੰ ਸਦਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਬਿਮਾਰ ਪੈਣ ਦੀ ਵਜ੍ਹਾ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। 

Add a Comment

Your email address will not be published. Required fields are marked *