ਕੁੜੀ ਨੇ Instagram ‘ਤੇ ਖ਼ਤਰਨਾਕ ਹਥਿਆਰਾਂ ਨਾਲ ਸਾਂਝੀ ਕੀਤੀ ਵੀਡੀਓ, ਪੁਲਸ ਨੇ ਕੀਤਾ ਗ੍ਰਿਫ਼ਤਾਰ

ਕੋਯੰਬਟੂਰ : ਤਮਿਲਨਾਡੂ ‘ਤੇ ਖ਼ਤਰਨਾਕ ਹਥਿਰਾਆਂ ਨਾਲ ਵੀਡੀਓ ਸਾਂਝੀ ਕਰਨ ਦੇ ਦੋਸ਼ ਬੇਠ ਬੁੱਧਵਾਰ ਨੂੰ ਇਕ 23 ਸਾਲਾ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਵਿਰੁਧਨਗਰ ਜ਼ਿਲ੍ਹੇ ਦੀ ਰਹਿਣ ਵਾਲੀ ਵਿਨੋਦਿਨੀ ਉਰਫ਼ ਤਮੰਨਾ ਇਕ ਗਿਰੋਹ ਦੀ ਮੈਂਬਰ ਦੱਸੀ ਜਾ ਰਹੀ ਹੈ, ਜੋ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕਰ ਆਪਣੇ ਵਿਰੋਧੀ ਗਿਰੋਹਾਂ ਨੂੰ ਉਕਸਾਉਂਦਾ ਹੈ। 

ਪੁਲਸ ਨੇ ਦੱਸਿਆ ਕਿ ਕੁੜੀ ਦੇ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੜੀ ਫ਼ਰਾਰ ਸੀ। ਵਿਨੋਦਿਨੀ ਨੇ ਪਰੇਸ਼ਾਨੀ ਤੋਂ ਬਚਣ ਲਈ ਇਕ ਹੋਰ ਵੀਡੀਓ ਸਾਂਝੀ ਕਰ ਕੇ ਦਾਅਵਾ ਕੀਤਾ ਕਿ ਉਸ ਨੇ ਕੋਈ ਵੀਡੀਓ ਸਾਂਝੀ ਨਹੀਂ ਕੀਤੀ, ਉਹ ਵਿਆਹੁਤਾ ਹੈ ਤੇ ਆਪਣਾ ਘਰ ਵਸਾ ਚੁੱਕੀ ਹੈ। ਪੁਲਸ ਨੇ ਸਲੇਮ ਜ਼ਿਲ੍ਹੇ ਦੇ ਸੰਗਾਗਿਰੀ ਵਿਚ ਉਸ ਦਾ ਪਤਾ ਲਗਾਇਆ ਤੇ ਉਸ ਨੂੰ ਸ਼ਹਿਰ ਲੈ ਆਈ। ਮੈਡੀਕਲ ਜਾਂਚ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਵਿਨੋਦਿਨੀ ਨੂੰ 2 ਸਾਲ ਪਹਿਲਾਂ ਗਾਂਜਾ ਰੱਖਣ ਬਾਰੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

Add a Comment

Your email address will not be published. Required fields are marked *