ਇਸਲਾਮਾਬਾਦ ਦਾ ਨਾਂ ਰੱਖਣ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਪਾਕਿ ਸਰਕਾਰ ਨੇ 63 ਸਾਲਾਂ ਬਾਅਦ ਅਲਾਟ ਕੀਤਾ ਪਲਾਟ

ਇਸਲਾਮਾਬਾਦ : ਇਸਲਾਮਾਬਾਦ ਦੀ ਸੀ.ਡੀ.ਏ. ਦੇ ਐਲਾਨ ਤੋਂ ਬਾਅਦ ਆਖ਼ਿਰਕਾਰ 63 ਸਾਲ ਬਾਅਦ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦਾ ਨਾਂ ਰੱਖਣ ਵਾਲੇ ਅਧਿਆਪਕ ਕਾਜ਼ੀ ਅਬਦੁਰ ਰਹਿਮਾਨ ਦੇ ਪਰਿਵਾਰ ਨੂੰ ਪਲਾਟ ਅਲਾਟ ਕਰਨ ਦਾ ਫੈਸਲਾ ਲਿਆ ਗਿਆ ਹੈ। ਸਰਹੱਦ ਪਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਕੇਂਦਰੀ ਵਿਕਾਸ ਏਜੰਸੀ (ਸੀ.ਡੀ.ਏ.) ਨੇ ਇਸਲਾਮਾਬਾਦ ਦੇ ਚੇਅਰਮੈਨ ਨੂਰੁਲ ਅਮੀਨ ਮੰਗਲ ਨੂੰ ਸਵੀਕਾਰ ਕੀਤਾ ਸੀ ਕਿ ਅਸੀਂ ਇੱਕ ਮਹਾਨ ਅਧਿਆਪਕ ਦੇ ਪਰਿਵਾਰ ਨੂੰ ਇੱਕ ਪਲਾਟ ਅਲਾਟ ਕਰਨ ਜਾ ਰਹੇ ਹਾਂ।

ਜਿਸ ਨੇ ਇਸਲਾਮਾਬਾਦ ਦਾ ਨਾਮ ਪ੍ਰਸਤਾਵਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਤੋਂ ਨਿਰਾਸ਼ ਹਾਂ ਕਿ ਕਾਜ਼ੀ ਅਬਦੁਰ ਰਹਿਮਾਨ ਨਾਲ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਇਹ ਵਾਅਦਾ ਕਿਉਂ ਨਹੀਂ ਨਿਭਾਇਆ ਗਿਆ। ਇਸ ਦੇ ਨਾਲ ਖੁਸ਼ੀ ਵੀ ਹੈ ਕਿ ਘੱਟੋ-ਘੱਟ ਹੁਣ ਸਰਕਾਰ 1960 ‘ਚ ਕੀਤੇ ਵਾਅਦੇ ਨੂੰ ਪੂਰਾ ਕਰਨ ਜਾ ਰਹੀ ਹੈ। ਨੂਰੁਲ ਅਮੀਨ ਨੇ ਦੱਸਿਆ ਕਿ ਉਸ ਨੂੰ ਇਸ ਭੁੱਲੇ ਹੋਏ ਵਾਅਦੇ ਬਾਰੇ ਪਿਛਲੇ ਦਿਨੀਂ ਆਪਣੇ ਇਕ ਦੋਸਤ ਰਾਹੀਂ ਪਤਾ ਲੱਗਾ ਅਤੇ ਉਸ ਤੋਂ ਤੁਰੰਤ ਬਾਅਦ ਕਾਜ਼ੀ ਦੇ ਪਰਿਵਾਰ ਦੀ ਭਾਲ ਕਰਨ ਦੇ ਹੁਕਮ ਦਿੱਤੇ ਗਏ। ਫਿਰ ਪਤਾ ਲੱਗਾ ਕਿ ਕਾਜ਼ੀ ਦਾ ਪਰਿਵਾਰ ਆਰਿਫ਼ ਵਾਲਾ ‘ਚ ਰਹਿੰਦਾ ਹੈ।

ਨਰੂਲ ਅਮੀਨ ਨੇ ਦੱਸਿਆ ਕਿ ਜਦੋਂ ਪਾਕਿਸਤਾਨ ਦੀ ਰਾਜਧਾਨੀ ਦੀ ਗੱਲ ਹੋਈ ਸੀ ਤਾਂ ਸਭ ਤੋਂ ਪਹਿਲਾਂ ਕਰਾਚੀ ਨੂੰ ਰਾਜਧਾਨੀ ਬਣਾਉਣ ਦਾ ਪ੍ਰਸਤਾਵ ਆਇਆ ਸੀ ਪਰ ਜਦੋਂ ਕਰਾਚੀ ਦੀ ਤਜਵੀਜ਼ ਰੱਦ ਕਰਕੇ ਨਵੀਂ ਥਾਂ ’ਤੇ ਰਾਜਧਾਨੀ ਬਣਾਉਣ ਦੀ ਗੱਲ ਚੱਲੀ ਤਾਂ ਨਵੀਂ ਰਾਜਧਾਨੀ ਨੂੰ ਕੀ ਨਾਂ ਦਿੱਤਾ ਜਾਵੇ, ਇਸ ਬਾਰੇ ਲੋਕਾਂ ਵਿੱਚ ਸੁਝਾਅ ਮੰਗੇ ਗਏ। ਫਿਰ ਕਈ ਪ੍ਰਸਤਾਵ ਆਏ ਪਰ ਕਾਜ਼ੀ ਅਬਦੁਰ ਰਹਿਮਾਨ ਦੁਆਰਾ ਪ੍ਰਸਤਾਵਿਤ ਇਸਲਾਮਾਬਾਦ ਦਾ ਨਾਮ ਸਵੀਕਾਰ ਕਰ ਲਿਆ ਗਿਆ। ਉਦੋਂ ਪਾਕਿਸਤਾਨ ਸਰਕਾਰ ਨੇ ਕਾਜ਼ੀ ਅਧਿਆਪਕ ਨੂੰ ਪਲਾਟ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਕਿਸੇ ਨੇ ਪੂਰਾ ਨਹੀਂ ਕੀਤਾ। ਕਾਜ਼ੀ ਦਾ ਸਾਲ 2001 ‘ਚ ਦਿਹਾਂਤ ਹੋ ਗਿਆ ਹੈ। ਹੁਣ ਕਿਸੇ ਢੁਕਵੇਂ ਸਮੇਂ ‘ਤੇ ਕਾਜ਼ੀ ਦੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

Add a Comment

Your email address will not be published. Required fields are marked *