ਪਾਕਿ ‘ਚ ਘੱਟਗਿਣਤੀਆਂ ‘ਤੇ ਤਸ਼ੱਦਦ: ਪ੍ਰਾਰਥਨਾ ਕਰਨ ‘ਤੇ ਇਸਾਈ ਪਿਓ-ਪੁੱਤ ‘ਤੇ ਭੀੜ ਦਾ ਹਮਲਾ

 ਪਾਕਿਸਤਾਨ ਵਿਚ ਘੱਟਗਿਣਤੀਆਂ ‘ਤੇ ਤਸ਼ੱਦਦ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਸਾਈ ਪਿਓ-ਪੁੱਤ ‘ਤੇ ਮੁਸਲਮਾਨਾਂ ਦੀ ਭੀੜ ਵੱਲੋਂ ਸਿਰਫ਼ ਇਸ ਲਈ ਹਮਲਾ ਕਰ ਦਿੱਤਾ ਗਿਆ, ਕਿਉਂਕਿ ਉਨ੍ਹਾਂ ਵੱਲੋਂ ਆਪਣੇ ਘਰ ਵਿਚ ਪ੍ਰਾਰਥਨਾ ਸਭਾ ਕਰਵਾਈ ਗਈ ਸੀ। ਜਾਣਕਾਰੀ ਮੁਤਾਬਕ 22 ਮਈ ਨੂੰ ਪਾਕਿਸਤਾਨੀ ਪੰਜਾਬ ਦੇ ਸਿਆਲਕੋਟ ਸ਼ਹਿਰ ਵਿਚ ਸ਼ੌਕਤ ਮਸੀਹ ਤੇ ਉਸ ਦੇ ਪੁੱਤਰ ਯੇਸ਼ੂਆ ਮਸੀਹ ‘ਤੇ ਉਸ ਵੇਲੇ ਮੁਸਲਮਾਨਾਂ ਦੀ ਭੀੜ ਵੱਲੋਂ ਹਮਲਾ ਕਰ ਦਿੱਤਾ ਗਿਆ, ਜਦੋਂ ਉਹ ਆਪਣੀ ਦੁਕਾਨ ‘ਤੇ ਬੈਠੇ ਸਨ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ‘ਤੇ ਇਹ ਹਮਲਾ ਉਨ੍ਹਾਂ ਦੇ ਧਰਮ ਕਾਰਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਘਰ ਵਿਚ ਪ੍ਰਾਰਥਨਾ ਸਭਾ ਕਰਵਾਈ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਇਕ ਜੋੜੀ ਸਪੀਕਰਾਂ ਦੀ ਵਰਤੋਂ ਕੀਤੀ ਗਈ ਸੀ ਜਿਸ ਤੋਂ ਉਸ ਦੇ ਗੁਆਂਢੀ ਸ਼ਫੀਕ ਅਤੇ ਅਲੀਕ ਮੁਗਲ ਨਾਰਾਜ਼ ਸਨ। ਇਸ ਕਾਰਨ ਉਨ੍ਹਾਂ ‘ਤੇ ਇਹ ਹਮਲਾ ਕੀਤਾ ਗਿਆ। 

ਸ਼ੌਕਤ ਨੇ ਕਿਹਾਕਿ ਸਿਆਲਕੋਟ ਪੁਲਸ ਨੇ ਇਹ ਕਹਿ ਕਿ ਸ਼ਿਕਾਇਤ ਲਿਖਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਗੁਆਂਢੀਆਂ ਵਿਚਾਲੇ ਹੋਈ ਮਾਮੂਲੀ ਤਕਰਾਰ ਹੈ ਤੇ ਕੋਈ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਕਿ ਸਬ ਇੰਸਪੈਕਟਰ ਯਾਸਿਰ ਸ਼ਾਹ ਨੇ ਉਲਟਾ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਭਵਿੱਖ ਵਿਚ ਅਜਿਹੀ ਸਮੱਸਿਆ ਤੋਂ ਬਚਣ ਲਈ ਆਪਣੇ ਘਰ ਵਿਚ ਪ੍ਰਾਰਥਨਾ ਸਭਾ ਨਾ ਕਰਵਾਓ। 

Add a Comment

Your email address will not be published. Required fields are marked *