ਇਮਰਾਨ ਖਾਨ ਨੇ ਲਾਹੌਰ ’ਚ ਮਾਰਚ ਦੀ ਕੀਤੀ ਅਗਵਾਈ

ਲਾਹੌਰ –ਇਮਰਾਨ ਖਾਨ ਦੀ ਅਗਵਾਈ ’ਚ ਸੋਮਵਾਰ ਨੂੰ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ਨੇ ਮਾਰਚ ਕੱਢਿਆ। ਉਥੇ, ਖਾਨ ਦੇ ਖਿਲਾਫ਼ ਦੋ ਗ਼ੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਸਲਾਮਾਬਾਦ ਪੁਲਸ ਇਥੇ ਪਹੁੰਚੀ। ਖਾਨ ਦੇ ਸਮਰਥਕਾਂ ਨੇ ਦਾਤਾ ਦਰਬਾਰ ਲਿਜਾ ਰਹੇ ਕਾਫ਼ਿਲੇ ’ਤੇ ਗੁਲਾਬ ਦੇ ਫੁੱਲ ਸੁੱਟੇ, ਜਿਥੇ ਉਹ ਆਪਣੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਤੋਸ਼ਾਖਾਨਾ ਮਾਮਲੇ ’ਚ ਅਦਾਲਤ ’ਚ ਪੇਸ਼ ਹੋਣ ਵਿਚ ਅਸਫ਼ਲ ਰਹਿਣ ਅਤੇ ਇਥੇ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਇਕ ਮਹਿਲਾ ਜੱਜ ਨੂੰ ਕਥਿਤ ਤੌਰ ’ਤੇ ਧਮਕੀ ਦੇਣ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।

Add a Comment

Your email address will not be published. Required fields are marked *