ਸਰਹੱਦ ਪਾਰ : ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨਹਿਰ ’ਚ ਡਿੱਗੀ

ਪਾਕਿਸਤਾਨ-ਛੋਟੀ ਜ਼ੈਰੀਨ ਤੋਂ ਹਜ਼ਰਤ ਸਖੀ ਸਰੋਵਰ ਦੀ ਦਰਗਾਹ ’ਤੇ 47 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੇ ਟਰੈਕਟਰ-ਟਰਾਲੀ ਦੇ ਡੀਜੀ ਖ਼ਾਨ ਨਹਿਰ ’ਚ ਡਿੱਗਣ ਕਾਰਨ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਹੋਰਾਂ ਦੇ ਡੁੱਬਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਮੁਤਾਬਕ ਸਥਾਨਕ ਲੋਕਾਂ ਅਤੇ ਰੈਸਕਿਊ 1122 ਦੇ ਗੋਤਾਖੋਰਾਂ ਨੇ 5 ਲਾਸ਼ਾਂ ਅਤੇ 27 ਲੋਕਾਂ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ ਹੈ, ਜਦਕਿ 15 ਹੋਰ ਅਜੇ ਵੀ ਲਾਪਤਾ ਹਨ।

ਸਥਾਨਕ ਪੁਲਸ ਅਤੇ ਰੈਸਕਿਊ 1122 ਦੇ ਅਧਿਕਾਰੀਆਂ ਅਨੁਸਾਰ ਲੱਗਭਗ 47 ਲੋਕ, ਜਿਨ੍ਹਾਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਸਨ, ਪਿੰਡ ਛੋਟੀ ਜ਼ੈਰੀਨ ਤੇ ਆਸ-ਪਾਸ ਦੇ ਅਹਿਮਦ ਖਾਨ ਸਾਹਨੀ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ ਸਨ, ਜੋ ਹਜ਼ਰਤ ਸਖੀ ਦੀ ਦਰਗਾਹ ’ਤੇ ਜਾ ਰਹੇ ਸਨ।

Add a Comment

Your email address will not be published. Required fields are marked *