‘ਟਾਈਗਰ 3’ ‘ਚ ਸਲਮਾਨ ਨਾਲ ਸ਼ਾਹਰੁਖ ਦੇ ਸੀਨ ਨੂੰ ਪੂਰਾ ਕਰਨ ਲਈ ਕੀਤੀ ਗਈ 6 ਮਹੀਨਿਆਂ ਦੀ ਪਲਾਨਿੰਗ

ਮੁੰਬਈ : ਆਦਿੱਤਿਆ ਚੋਪੜਾ ਦਬੰਗ ਖ਼ਾਨ ਯਾਨੀਕਿ ਸਲਮਾਨ ਖ਼ਾਨ ਤੇ ਸ਼ਾਹਰੁਖ ਖ਼ਾਨ ਨੂੰ ਆਲ-ਟਾਈਮ ਬਲਾਕਬਸਟਰ ‘ਪਠਾਨ’ ਲਈ ਵੱਡੇ ਪਰਦੇ ’ਤੇ ਲਿਆਏ ਹਨ। ਇਸ ਕਦਮ ਨੇ ਦੋ ਸੁਪਰ-ਜਾਸੂਸ ‘ਪਠਾਨ ਦੇ ਰੂਪ ’ਚ ਸ਼ਾਹਰੁਖ ਤੇ ‘ਟਾਈਗਰ’ ਦੇ ਰੂਪ ’ਚ ਸਲਮਾਨ ਦੇ ਨਾਲ ਯਸ਼ਰਾਜ ਫਿਲਮਸ ਦੇ ਮਸ਼ਹੂਰ ਸਪਾਈ ਯੂਨੀਵਰਸ ਦੇ ਜਨਮ ਦੀ ਨਿਸ਼ਾਨਦੇਹੀ ਕੀਤੀ, ਜਿਸ ਨੇ ਦੁਨੀਆ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਬੇਰਹਿਮ ਕਿਰਾਏ ਦੇ ਫੌਜੀ ਵੀ ਸਪਾਈ ਯੂਨੀਵਰਸ ਦੀ ਟਾਈਮਲਾਈਨ ’ਚ ਬਹੁਤ ਵਧੀਆ ਦੋਸਤ ਹਨ। 

ਹੁਣ, ਸ਼ਾਹਰੁਖ ਖ਼ਾਨ ਇਕ ਐਡ੍ਰੇਨਾਲਾਈਨ ਪੰਪਿੰਗ ਐਕਸ਼ਨ ਸੀਨ ਦੁਆਰਾ ਟਾਈਗਰ ਫ੍ਰੈਂਚਾਇਜ਼ੀ ’ਚ ਦਾਖ਼ਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਦੀ ਸ਼ੂਟਿੰਗ ਅਪ੍ਰੈਲ ਦੇ ਅਖੀਰ ’ਚ ਮੁੰਬਈ ’ਚ 7 ​​ਦਿਨਾਂ ਤੱਕ ਹੋਵੇਗੀ। ਧਿਆਨਯੋਗ ਹੈ ਕਿ ਇਸ ਸੀਨ ਲਈ ਆਦਿੱਤਿਆ ਚੋਪੜਾ ਤੇ ‘ਟਾਈਗਰ-3’ ਦੇ ਨਿਰਦੇਸ਼ਕ ਮਨੀਸ਼ ਸ਼ਰਮਾ ਨੇ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਪਲਾਨਿੰਗ ਕੀਤੀ ਹੈ ਤਾਂ ਕਿ ਇਸ ਨੂੰ ਦੇਸ਼ ਲਈ ਇਕ ਚਰਚਾ ਦਾ ਵਿਸ਼ਾ ਬਣਾਇਆ ਜਾ ਸਕੇ।

Add a Comment

Your email address will not be published. Required fields are marked *