ਭਾਰਤ ਖ਼ਿਲਾਫ਼ ‘ਝੂਠ ਫੈਲਾ ਰਿਹਾ ਹੈ’ ਨਿਊਯਾਰਕ ਟਾਈਮਜ਼ : ਅਨੁਰਾਗ ਠਾਕੁਰ

ਨਵੀਂ ਦਿੱਲੀ – ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਨਿਊਯਾਰਕ ਟਾਈਮਜ਼ (ਐੱਨ.ਵਾਈ.ਟੀ.) ‘ਤੇ ਭਾਰਤ ਬਾਰੇ ‘ਝੂਠ ਫੈਲਾਉਣ’ ਦਾ ਦੋਸ਼ ਲਗਾਇਆ ਅਤੇ ਕਸ਼ਮੀਰ ‘ਚ ਪ੍ਰੈੱਸ ਦੀ ਆਜ਼ਾਦੀ ਨੂੰ ਲੈ ਕੇ ਇਸ ‘ਚ ਪ੍ਰਕਾਸ਼ਿਤ ਇਕ ਲੇਖ ਨੂੰ ‘ਗੁੰਮਰਾਹਕੁੰਨ ਅਤੇ ਕਾਲਪਨਿਕ’ ਕਰਾਰ ਦਿੱਤਾ। ਠਾਕੁਰ ਨੇ ਟਵੀਟ ਕੀਤਾ,”ਨਿਊਯਾਰਕ ਟਾਈਮਜ਼ ਨੇ ਭਾਰਤ ਬਾਰੇ ਕੁਝ ਵੀ ਪ੍ਰਕਾਸ਼ਿਤ ਕਰਦੇ ਸਮੇਂ ਨਿਰਪੱਖਤਾ ਦੇ ਮਾਪਦੰਡਾਂ ਨੂੰ ਬਹੁਤ ਪਹਿਲੇ ਛੱਡ ਦਿੱਤਾ ਸੀ। ਕਸ਼ਮੀਰ ‘ਚ ਪ੍ਰੈੱਸ ਦੀ ਆਜ਼ਾਦੀ ‘ਤੇ ਐੱਨ.ਵਾਈ.ਟੀ. ਦੀ ‘ਰਾਏ’ ਗੁੰਮਰਾਹਕੁੰਨ ਅਤੇ ਕਾਲਪਨਿਕ ਹੈ। ਇਸ ਨੂੰ ਭਾਰਤ ਅਤੇ ਉਸ ਦੇ ਲੋਕਤੰਤਰੀ ਸੰਸਥਾਵਾਂ ਅਤੇ ਮੁੱਲ ਬਾਰੇ ਗਲਤ ਪ੍ਰਚਾਰ ਕਰਨ ਦੇ ਇਕਮਾਤਰ ਉਦੇਸ਼ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ।” ਕੇਂਦਰੀ ਮੰਤਰੀ ਠਾਕੁਰ ਨੇ ਕਿਹਾ,”ਇਹ, ਨਿਊਯਾਰਕ ਟਾਈਮਜ਼ ਅਤੇ ਇਸੇ ਤਰ੍ਹਾਂ ਦੇ ਕੁਝ ਹੋਰ ਵਿਦੇਸ਼ੀ ਮੀਡੀਆ ਵਲੋਂ ਭਾਰਤ ਅਤੇ ਲੋਕਤੰਤਰੀ ਰੂਪ ਨਾਲ ਚੁਣੇ ਗਏ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਝੂਠ ਫੈਲਾਉਣ ਦਾ ਵਿਸਥਾਰ ਹੈ। ਅਜਿਹਾ ਝੂਠ ਲੰਮੇ ਸਮੇਂ ਤੱਕ ਨਹੀਂ ਚੱਲ ਸਕਦਾ।”

ਠਾਕੁਰ ਵਲੋਂ ਇਹ ਖੰਡਨ ਕਸ਼ਮੀਰ ‘ਚ ਸੂਚਨਾ ਪ੍ਰਵਾਹ ‘ਤੇ ਪਾਬੰਦੀਆਂ ‘ਤੇ ਅਮਰੀਕੀ ਅਖ਼ਬਾਰ ‘ਚ ਇਕ ਲੇਖ ਪ੍ਰਕਾਸ਼ਿਤ ਹੋਣ ਤੋਂ ਬਾਅਦ ਆਇਆ ਹੈ। ਠਾਕੁਰ ਨੇ ਕਿਹਾ,”ਭਾਰਤ ਅਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਈਰਖਾ ਰੱਖਣ ਵਾਲੇ ਕੁਝ ਵਿਦੇਸ਼ ਮੀਡੀਆ ਸਾਡੇ ਲੋਕਤੰਤਰ ਅਤੇ ਬਹੁਲਵਾਦੀ ਸਮਾਜ ਬਾਰੇ ਵਿਵਸਥਿਤ ਤਰੀਕੇ ਨਾਲ ਝੂਠ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।” ਉਨ੍ਹਾਂ ਕਿਹਾ ਕਿ ਭਾਰਤ ‘ਚ ਪ੍ਰੈੱਸ ਦੀ ਆਜ਼ਾਦੀ ਦਾ ਓਨਾ ਹੀ ਮਹੱਤਵ ਹੈ, ਜਿੰਨਾ ਹੋਰ ਮੌਲਿਕ ਅਧਿਕਾਰਾਂ ਦਾ। ਉਨ੍ਹਾਂ ਕਿਹਾ,”ਭਾਰਤ ‘ਚ ਲੋਕਤੰਤਰ ਅਤੇ ਅਸੀਂ ਲੋਕ ਬਹੁਤ ਸਿਆਣੇ ਹਾਂ ਅਤੇ ਸਾਨੂੰ ਇਸ ਤਰ੍ਹਾਂ ਦ ਏਜੰਡੇ ਨਾਲ ਚੱਲਣ ਵਾਲੇ ਮੀਡੀਆ ਤੋਂ ਲੋਕਤੰਤਰ ਦਾ ਵਿਆਕਰਨ ਸਿੱਖਣ ਦੀ ਲੋੜ ਨਹੀਂ ਹੈ।” ਠਾਕੁਰ ਨੇ ਕਿਹਾ ਕਿ ਕਸ਼ਮੀਰ ‘ਚ ਪ੍ਰੈੱਸ ਦੀ ਆਜ਼ਾਦੀ ਬਾਰੇ ਐੱਨ.ਵਾਈ.ਟੀ. ਵਲੋਂ ਫੈਲਾਇਆ ਗਿਆ ‘ਝੂਠ’ ਨਿੰਦਾਯੋਗ ਹੈ। ਮੰਤਰੀ ਨੇ ਕਿਹਾ,”ਭਾਰਤੀ ਅਜਿਹੀ ਮਾਨਸਿਕਤਾ ਵਾਲਿਆਂ ਨੂੰ ਭਾਰਤ ਦੀ ਧਰਤੀ ‘ਤੇ ਆਪਣਾ ਏਜੰਡਾ ਨਹੀਂ ਚਲਾਉਣ ਦੇਣਗੇ।”

Add a Comment

Your email address will not be published. Required fields are marked *