ਸਿਸੋਦੀਆ ‘ਤੇ ਤਰੁਣ ਚੁੱਘ ਦਾ ਤਿੱਖਾ ਨਿਸ਼ਾਨਾ, ਕਿਹਾ- ਹੁਣ ਜੇਲ੍ਹ ‘ਚ ਰੈੱਡ ਕਾਰਪੇਟ ਤਾਂ ਨਹੀਂ ਵਿਛਾ ਸਕਦੇ

ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਬਕਾਰੀ ਨੀਤੀ ਘਪਲੇ ਮਾਮਲੇ ‘ਚ ਤਿਹਾੜ ਜੇਲ੍ਹ ‘ਚ ਬੰਦ ਹਨ। ਆਮ ਆਦਮੀ ਪਾਰਟੀ (ਆਪ) ਦਾ ਦੋਸ਼ ਹੈ ਕਿ ਸਿਸੋਦੀਆ ਨੂੰ ਅਜਿਹੇ ਸੈੱਲ ‘ਚ ਰੱਖਿਆ ਗਿਆ ਹੈ, ਜਿਸ ‘ਚ ਕ੍ਰਿਮੀਨਲ ਬੰਦ ਹਨ। ਇਸ ਬਾਬਤ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇਤਾ ਸਤੇਂਦਰ ਜੈਨ ਨੇ ਪਹਿਲਾਂ ਹੀ ਜੇਲ੍ਹ ਨੂੰ ਮਸਾਜ ਸੈਂਟਰ ਬਣਾ ਦਿੱਤਾ ਹੈ।

ਤਰੁਣ ਨੇ ਕਿਹਾ ਕਿ ਸ਼ਰਾਬ ਦੀਆਂ ਦੁਕਾਨਾਂ ‘ਤੇ ਕਮੀਸ਼ਨ ਵਧਾਉਣ ਵਾਲੇ, ਸਕੂਲਾਂ-ਕਾਲਜਾਂ ਦੇ ਬਾਹਰ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਵਾਉਣ ਵਾਲੇ ਅਤੇ ਦਿੱਲੀ ਦੀ ਜਨਤਾ ਦਾ ਮਾਲ ਲੁੱਟ ਕੇ ਸੀ. ਬੀ. ਆਈ. ਨੂੰ ਸਹੀ ਉੱਤਰ ਨਾ ਦੇਣ ਵਾਲਿਆਂ ਲਈ ਜੇਲ੍ਹ ‘ਚ ਰੈੱਡ ਕਾਰਪੇਟ ਤਾਂ ਨਹੀਂ ਵਿਛਾ ਸਕਦੇ। ਦੱਸ ਦੇਈਏ ਕਿ ਸੀ. ਬੀ. ਆਈ. ਵਲੋਂ ਪੁੱਛ-ਗਿੱਛ ਮਗਰੋਂ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਉਨ੍ਹਾਂ ਨੂੰ 20 ਮਾਰਚ ਤੱਕ ਨਿਆਂਇਕ ਹਿਰਾਸਤ ‘ਚ ਭੇਜਿਆ ਹੈ। 

ਤਰੁਣ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਕਹਿੰਦੀ ਰਹੀ ਹੈ ਕਿ ਵੀ. ਆਈ. ਪੀ. ਕਲਚਰ ਹੀ ਨਹੀਂ ਹੋਣਾ ਚਾਹੀਦਾ। ਹੁਣ ਜੇਲ੍ਹ ‘ਚ ਜੋ ਕੈਦੀ ਹਨ, ਉਹ ਵੀ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਅਤੇ ਸਿਸੋਦੀਆ, ਉਨ੍ਹਾਂ ਲਈ ਜੇਲ੍ਹ ‘ਚ ਵੀ. ਆਈ. ਪੀ. ਕਲਚਰ ਮੰਗਿਆ ਜਾ ਰਿਹਾ ਹੈ। ਮੈਂ ‘ਆਪ’ ਪਾਰਟੀ ਨੂੰ ਕਹਿਣਾ ਚਾਹਾਂਗਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ਜਿਨ੍ਹਾਂ ਨੇ ਦਿੱਲੀ ਅੰਦਰ ਇੰਨਾ ਵੱਡਾ ਘਪਲਾ ਕੀਤਾ ਹੈ, ਅੱਜ ਜਦੋਂ ਸੀ. ਬੀ. ਆਈ. ਉਨ੍ਹਾਂ ਨੂੰ ਬੁਲਾਉਂਦੀ ਹੈ ਤਾਂ ਉਨ੍ਹਾਂ ਕੋਲ ਸਮਾਂ ਨਹੀਂ ਹੈ। 

ਕਾਨੂੰਨ ਨੂੰ ਆਪਣਾ ਕੰਮ ਕਰ ਰਿਹਾ ਹੈ ਅਤੇ ਕਾਨੂੰਨ ਦੇ ਕੰਮ ‘ਚ ਰੋੜਾ ਨਾ ਬਣੋ। ਏਜੰਸੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਜੇਕਰ ਕਾਨੂੰਨ ਦਾ, ਏਜੰਸੀਆਂ ਦੀ ਦੁਰਵਰਤੋਂ ਕਰਾਂਗੇ ਤਾਂ ਆਮ ਜਨਤਾ ਦਾ ਉਸ ਤੋਂ ਭਰੋਸਾ ਉੱਠ ਜਾਵੇਗਾ। ਜੋ ਵੀ ਇਸ ਘਪਲੇ ਦੀ ਸਾਜਿਸ਼ ‘ਚ ਸ਼ਾਮਲ ਹਨ, ਉਨ੍ਹਾਂ ਨੂੰ ਏਜੰਸੀਆਂ ਨੂੰ ਸੱਚ ਦੱਸਣਾ ਹੋਵੇਗਾ।

Add a Comment

Your email address will not be published. Required fields are marked *