ਅਫਗਾਨਿਸਤਾਨ ਨੇ 8 ਵਿਕਟਾਂ ਨਾਲ ਹਰਾਇਆ ਸ਼੍ਰੀਲੰਕਾ 

ਸਪੋਰਟਸ – ਫਜ਼ਲਹੱਕ ਫਾਰੂਕੀ (11 ਦੌੜਾਂ ’ਤੇ 3 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਦਬਦਬੇ ਵਾਲੇ ਪ੍ਰਦਰਸ਼ਨ ਤੋਂ ਬਾਅਦ ਰਹਿਮਾਨਉੱਲ੍ਹਾ ਗੁਰਬਾਜ਼ ਤੇ ਹਜ਼ਰਤਉੱਲ੍ਹਾ ਜਜ਼ਈ ਦੀ ਧਮਾਕੇਦਾਰ ਬੱਲੇਬਾਜ਼ੀ ਨਾਲ ਅਫਗਾਨਿਸਤਾਨ ਨੇ ਏਸ਼ੀਆ ਕੱਪ ਟੂਰਨਾਮੈਂਟ ਦੇ ਮੁੱਖ ਗੇੜ ਦੇ ਉਦਘਾਟਨੀ ਟੀ-20 ਮੁਕਾਬਲੇ ਵਿਚ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਅਫਗਾਨਿਸਤਾਨ ਨੇ ਸ਼੍ਰੀਲੰਕਾ ਦੀ ਪਾਰੀ ਨੂੰ 19.4 ਓਵਰਾਂ ਵਿਚ 105 ਦੌੜਾਂ ’ਤੇ ਸਮੇਟਣ ਤੋਂ ਬਾਅਦ ਸਿਰਫ 10.1 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। ਅਫਗਾਨਿਸਤਾਨ ਨੇ 59 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ, ਜਿਹੜੀ ਬਚੀਆਂ ਹੋਈਆਂ ਗੇਂਦਾਂ ਦੇ ਹਿਸਾਬ ਨਾਲ ਉਸਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ।

ਵਿਕਟਕੀਪਰ ਗੁਰਬਾਜ਼ ਨੇ 3 ਚੌਕੇ ਤੇ 4 ਛੱਕੇ ਲਾਉਂਦੇ ਹੋਏ 18 ਗੇਂਦਾਂ ਦੀ ਪਾਰੀ ਵਿਚ 40 ਦੌੜਾਂ ਬਣਾਈਆਂ। ਉਸ ਨੂੰ ਵਾਨਿੰਦੂ ਹਸਰੰਗਾ (19 ਦੌੜਾਂ ’ਤੇ 1 ਵਿਕਟ) ਨੇ ਬੋਲਡ ਕੀਤੀ। ਗੁਰਬਾਜ਼ ਨੇ ਜਜ਼ਈ ਦੇ ਨਾਲ ਪਹਿਲੀ ਵਿਕਟ ਲਈ 6.1 ਓਵਰਾਂ ਵਿਚ 83 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਜਜ਼ਈ ਨੇ 28 ਗੇਂਦਾਂ ਦੀ ਅਜੇਤੂ ਪਾਰੀ ਵਿਚ 37 ਦੌੜਾਂ ਬਣਾਈਆਂ। ਉਸ ਨੇ 5 ਚੌਕੇ ਤੇ 1 ਛੱਕਾ ਲਾਇਆ। ਸ਼੍ਰੀਲੰਕਾ ਲਈ ਭਾਨੁਕਾ ਰਾਜਪਕਸ਼ੇ ਨੇ 38 ਤੇ ਚਮਿਕਾ ਕਰੁਣਾਰਤਨੇ ਨੇ 31 ਦੌੜਾਂ ਦਾ ਯੋਗਦਾਨ ਦਿੱਤਾ।

Add a Comment

Your email address will not be published. Required fields are marked *