ਸ਼੍ਰੀਲੰਕਾ ਦੇ ਖ਼ਿਲਾਫ਼ ਅਫਗਾਨਿਸਤਾਨ ਦੀ ਟੀਮ ਕਰ ਰਹੀ ਪਹਿਲੇ ਬੱਲੇਬਾਜ਼ੀ

ਟੀ-20 ਵਿਸ਼ਵ ਕੱਪ ਦਾ 32ਵਾਂ ਮੈਚ ਮੰਗਲਵਾਰ (1 ਨਵੰਬਰ) ਨੂੰ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਬ੍ਰਿਸਬੇਨ ‘ਚ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਦੋਵਾਂ ਟੀਮਾਂ ਦਾ ਸੁਪਰ-12 ਦੇ ਗਰੁੱਪ-1 ਵਿੱਚ ਇਹ ਚੌਥਾ ਮੈਚ ਹੈ। ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦੇ ਤਿੰਨ-ਤਿੰਨ ਮੈਚਾਂ ਵਿੱਚ ਦੋ-ਦੋ ਅੰਕ ਹਨ। ਅੱਜ ਹਾਰਨ ਵਾਲੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ।
ਅਫਗਾਨਿਸਤਾਨ ਦੀ ਸ਼ੁਰੂਆਤ ਹੌਲੀ ਰਹੀ
ਅਫਗਾਨਿਸਤਾਨ ਦੀ ਪਾਰੀ ਦੀ ਸ਼ੁਰੂਆਤ ਬਹੁਤ ਹੌਲੀ ਹੋਈ ਹੈ। ਟੀਮ ਨੇ ਦੋ ਓਵਰਾਂ ਵਿੱਚ ਸਿਰਫ਼ ਸੱਤ ਦੌੜਾਂ ਬਣਾਈਆਂ ਹਨ। ਓਪਨਰ ਰਹਿਮਾਨਉੱਲਾ ਗੁਰਬਾਜ਼ 12 ਗੇਂਦਾਂ ‘ਤੇ ਸੱਤ ਦੌੜਾਂ ਬਣਾ ਕੇ ਨਾਬਾਦ ਹੈ। ਉਸਮਾਨ ਗਨੀ ਨੂੰ ਇਕ ਵੀ ਗੇਂਦ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।
ਸ਼੍ਰੀਲੰਕਾ: ਪਥੁਮ ਨਿਸਾਂਕਾ, ਕੁਸਲ ਮੇਂਡਿਸ (ਵਿਕਟਕੀਪਰ), ਧਨੰਜਯਾ ਡੀ ਸਿਲਵਾ, ਚਰਿਤ ਅਸਲੰਕਾ, ਭਾਨੁਕਾ ਰਾਜਪਕਸੇ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਰੰਗਾ, ਮਹੀਸ਼ ਤੀਕਸ਼ਾਨਾ, ਪ੍ਰਮੋਦ ਮਦੁਸ਼ਨ, ਲਾਹਿਰੂ ਕੁਮਾਰਾ, ਕਸੁਨ ਰਜਿਤਾ।
ਅਫਗਾਨਿਸਤਾਨ: ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਾਦਰਾਨ, ਉਸਮਾਨ ਗਨੀ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ (ਕਪਤਾਨ), ਗੁਲਬਦੀਨ ਨਾਇਬ, ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਫਰੀਦ ਅਹਿਮਦ ਮਲਿਕ, ਫਜ਼ਲਹਕ ਫਾਰੂਕੀ।
ਅਫਗਾਨਿਸਤਾਨ ਨੇ ਜਿੱਤਿਆ ਟਾਸ
ਅਫਗਾਨਿਸਤਾਨ ਦੀ ਟੀਮ ਨੇ ਟਾਸ ਜਿੱਤ ਲਿਆ ਹੈ। ਉਸ ਨੇ ਸ਼੍ਰੀਲੰਕਾ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਬ੍ਰਿਸਬੇਨ ਵਿੱਚ ਮੀਂਹ ਦਾ ਅਨੁਮਾਨ ਹੈ। ਅਜਿਹੇ ‘ਚ ਅਫਗਾਨਿਸਤਾਨ ਦੀ ਟੀਮ ਤੇਜ਼ੀ ਨਾਲ ਦੌੜਾਂ ਬਣਾਉਣਾ ਚਾਹੇਗੀ।

Add a Comment

Your email address will not be published. Required fields are marked *