ਪਾਕਿਸਤਾਨ ਤੋਂ ਅਫਗਾਨਿਸਤਾਨ ਪਰਤੇ ਤਿੰਨ ਹਜ਼ਾਰ ਅਫਗਾਨ ਸ਼ਰਨਾਰਥੀ

ਕਾਬੁਲ-  ਅਫਗਾਨਿਸਤਾਨ ਦੇ ਸ਼ਰਨਾਰਥੀ ਅਤੇ ਹਵਾਲਗੀ ਮਾਮਲਿਆਂ ਦੇ ਮੰਤਰਾਲੇ ਅਨੁਸਾਰ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਗੁਆਂਢੀ ਦੇਸ਼ ਪਾਕਿਸਤਾਨ ਤੋਂ ਕੁੱਲ 3,000 ਅਫਗਾਨ ਸ਼ਰਨਾਰਥੀ ਸੋਮਵਾਰ ਨੂੰ ਅਫਗਾਨਿਸਤਾਨ ਵਾਪਸ ਪਰਤੇ ਹਨ। ਮੰਤਰਾਲੇ ਦੇ ਬਿਆਨ ਮੁਤਾਬਕ ਸ਼ਰਨਾਰਥੀਆਂ ਨੂੰ ਅਫਗਾਨਿਸਤਾਨ ਵਾਪਸ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ। ਕਥਿਤ ਤੌਰ ‘ਤੇ 20 ਲੱਖ ਤੋਂ ਵੱਧ ਰਜਿਸਟਰਡ ਅਫਗਾਨ ਸ਼ਰਨਾਰਥੀ ਪਾਕਿਸਤਾਨ ‘ਚ ਰਹਿ ਰਹੇ ਹਨ ਅਤੇ ਲਗਭਗ ਇੰਨੀ ਹੀ ਗਿਣਤੀ ‘ਚ ਈਰਾਨ ਵਿਚ ਵੀ ਅਫਗਾਨਿਸਤਾਨ ਦੇ ਲੋਕ ਰਹਿ ਰਹੇ ਹਨ। ਪਿਛਲੇ ਛੇ ਮਹੀਨਿਆਂ ‘ਚ 270,000 ਤੋਂ ਵੱਧ ਅਫਗਾਨ ਸ਼ਰਨਾਰਥੀ ਈਰਾਨ ਤੋਂ ਵਾਪਸ ਆਏ ਹਨ।

Add a Comment

Your email address will not be published. Required fields are marked *