ਦਿੱਲੀ ‘ਚ ਪ੍ਰੇਮੀ ਨੇ 16 ਸਾਲਾ ਪ੍ਰੇਮਿਕਾ ਨੂੰ ਮਾਰੀ ਗੋਲ਼ੀ, ਮੌਕੇ ਤੋਂ ਹੋਇਆ ਫ਼ਰਾਰ

ਰਾਜਧਾਨੀ ਦਿੱਲੀ ‘ਚ ਸੋਮਵਾਰ ਨੂੰ ਇਕ ਨਾਬਾਲਗ ਕੁੜੀ ਨੂੰ ਉਸ ਦੇ ਕਥਿਤ ਤੌਰ ‘ਤੇ ਪ੍ਰੇਮੀ ਨੇ ਗੋਲ਼ੀ ਮਾਰ ਦਿੱਤੀ। 16 ਸਾਲਾ ਕੁੜੀ ਨੂੰ ਜੀ.ਟੀ.ਬੀ. ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦਿੱਲੀ ਪੁਲਸ ਨੇ ਦੱਸਿਆ ਕਿ ਨੰਦ ਨਗਰੀ ਦੇ ਸੁਭਾਸ਼ ਪਾਰਕ ਵਿਚ 16 ਸਾਲਾ ਕੁੜੀ ਨੂੰ ਇਸ ਦੇ ਕਾਸਿਮ ਨਾਂ ਦੇ ਕਥਿਤ ਪ੍ਰੇਮੀ ਨੇ ਗੋਲ਼ੀ ਮਾਰ ਦਿੱਤੀ। ਪੀੜਤਾ ਨੂੰ ਜੀ.ਟੀ.ਬੀ. ਹਸਪਤਾਲ ਲੈ ਜਾਇਆ ਗਿਆ, ਉਸ ਦੀ ਹਾਲਤ ਸਥਿਰ ਹੈ। ਗੋਲ਼ੀ ਮਾਰਨ ਤੋਂ ਬਾਅਦ ਮੁਲਜ਼ਮ ਫ਼ਰਾਰ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਣ ਦੀ ਕੋਸ਼ਿਸ਼ ਚੱਲ ਰਹੀ ਹੈ।

Add a Comment

Your email address will not be published. Required fields are marked *