ਕੋਰੋਨਾ ਮਗਰੋਂ ਹੁਣ ਨਵੇਂ ਵਾਇਰਸ ਦਾ ਖ਼ਤਰਾ! 6 ਬੱਚਿਆਂ ਦੀ ਮੌਤ, CM ਮਮਤਾ ਦਾ ਪਰਿਵਾਰਕ ਮੈਂਬਰ ਵੀ ਲਪੇਟ ‘ਚ

ਕਲਕੱਤਾ : ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ਲੋਕਾਂ ਨੂੰ ਡਰਾਉਣ ਵਾਲੇ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇਕ ਨਵੇਂ ਵਾਇਰਸ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਪੱਛਮੀ ਬੰਗਾਲ ‘ਚ ਏਡਿਨੋ ਵਾਇਰਸ ਫ਼ੈਲ ਰਿਹਾ ਹੈ। ਇਸ ਵਾਇਰਸ ਨਾਲ ਹੁਣ ਤਕ 6 ਬੱਚਿਆਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪਰਿਵਾਰ ਦਾ ਇਕ ਮੈਂਬਰ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। 

ਸੋਮਵਾਰ ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸੂਬੇ ਵਿਚ ਏਡਿਨੋ ਵਾਇਰਸ ਦੇ ਚਲਦਿਆਂ ਹੁਣ ਤਕ 6 ਬੱਚਿਆਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਮਾਸਕ ਲਗਾਉਣ ਦੀ ਅਪੀਲ ਕੀਤੀ। ਬੈਨਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਇਕ ਮੈਂਬਰ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ। 

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਧਾਨਸਭਾ ਵਿਚ ਕਿਹਾ, “Acute respiratory infections (ARIs) ਦੇ ਕਾਰਨ 19 ਲੋਕਾਂ ਦੀ ਜਾਨ ਚਲੀ ਗਈ ਹੈ, ਇਨ੍ਹਾਂ ‘ਚੋਂ 13 ਨੂੰ ਹੋਰ ਬਿਮਾਰੀਆਂ ਵੀ ਸੀ ਤੇ 6 ਬੱਚਿਆਂ ਦੀ ਮੌਤ ਏਡਿਨੋ ਵਾਇਰਸ ਨਾਲ ਹੋਈ ਹੈ। ਮੈਂ ਲੋਕਾਂ ਨੂੰ ਮਾਸਕ ਲਗਾਉਣ ਦੀ ਅਪੀਲ ਕਰਦੀ ਹਾਂ।” ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਬੁਖ਼ਾਰ ਲੱਗਣ ਤੇ ਤੁਰੰਤ ਡਾਕਟਰ ਦੇ ਕੋਲ ਜਾਣ। 

ਮਮਤਾ ਬੈਨਰਜੀ ਨੇ ਇਹ ਵੀ ਦਾਅਵਾ ਕੀਤਾ ਕਿ ਕੋਵਿਡ ਕਾਲ ਦੇ ਮੁਕਾਬਲੇ ਸੂਬੇ ‘ਚ ਸਿਹਤ ਸਹੂਲਤਾਂ ਬਹੁਤ ਸੁਧਰ ਗਈਆਂ ਹਨ। ਸੂਬੇ ਵਿਚ ਸਿਹਤ ਸਹੂਲਤਾਂ ‘ਤੇ ਚੁੱਕੇ ਸਵਾਲਾਂ ‘ਤੇ ਵਿਰੋਧੀਆਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੱਬੇ ਪੱਖੀ ਧਿਰ ਦੇ ਸ਼ਾਸਨ ਵਿਚ ਕੋਈ ਵਿਸ਼ੇਸ਼ ਨਵਜਾਤ ਦੇਖਭਾਲ ਇਕਾਈ (SNU) ਨਹੀਂ ਸਨ, ਪਰ ਇਸ ਵੇਲੇ 138  ਹਸਪਤਾਲਾਂ ਵਿਚ 2486 ਤੋਂ ਵੱਧ ਅਜਿਹੀਆਂ ਇਕਾਈਆਂ ਹਨ। ਪਿਛਲੇ ਹਫ਼ਤੇ ਉਨ੍ਹਾਂ ਕਿਹਾ ਸੀ ਕਿ ਏਡਿਨੋ ਵਾਇਰਸ ਦੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਦੀ ਸਰਕਾਰ ਲੋੜੀਂਦੇ ਕਦਮ ਚੁੱਕ ਰਹੀ ਹੈ।

Add a Comment

Your email address will not be published. Required fields are marked *