ਸਲੋਹ ਬਾਰੋ ਚੋਣਾਂ ‘ਚ ਲੇਬਰ ਪਾਰਟੀ ਨੇ ਕੁੜੀਆਂ ਨੂੰ ਦਿੱਤੀਆਂ 50 ਫ਼ੀਸਦੀ ਟਿਕਟਾਂ

ਸਲੋਹ : ਸਥਾਨਕ ਬਾਰੋ ਕੌਂਸਲ ਦੀਆਂ ਮਈ 4 ਨੂੰ ਹੋਣ ਜਾ ਰਹੀਆਂ ਚੋਣਾਂ ‘ਚ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਵੱਲੋਂ ਲੇਬਰ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕੀਤਾ ਗਿਆ। ਸਲੋਹ ਬਾਰੋ ਚੋਣਾਂ ਵਿਚ ਲੇਬਰ ਪਾਰਟੀ ਵੱਲੋਂ ਬਰਾਬਰਤਾ ਦੇ ਅਧਾਰ ਤੇ 42 ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। 

ਐੱਮ.ਪੀ. ਤਨਮਨਜੀਤ ਸਿੰਘ ਢੇਸੀ ਦਾ ਆਪਣਾ ਹਲਕਾ ਹੋਣ ਕਾਰਨ ਉਨ੍ਹਾਂ ਵੱਲੋਂ ਲਗਾਤਾਰ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਡੋਰ ਟੂ ਡੋਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਪਾਰਟੀ ਦੇ ਚੇਅਰਮੈਨ ਫਿਜ਼ਾ ਮਤਲੂਬ ਵੱਲੋਂ ਲਗਾਤਾਰ ਲੈਗਲੀ ਮੈਰਿਸ, ਲੈਗਲੀ ਮਿੱਡ, ਸੈਟ ਮੈਰੀ, ਵੈਕਸਮ ਲੀ, ਸਿਪਨੱਮ ਆਦਿ ਵਾਰਡਾਂ ਵਿਚ ਵੋਟਰਾਂ ਨੂੰ ਮਿਲ ਕੇ ਜੈਮਸ, ਕਮਲਜੀਤ ਕੌਰ, ਸਤੀਸ਼ ਬਸਰਾ, ਕੁਲਜੀਤ ਕੌਰ, ਪਰੈਸਟਨ ਬਰੁੱਕ, ਹਰਜਿੰਦਰ ਗਹੀਰ, ਬੈਲੀ ਗਿੱਲ, ਗੁਰਦੀਪ ਸਿੰਘ, ਦਿਲਬਾਗ ਪਰਮਾਰ, ਬਲਵਿੰਦਰ ਢਿੱਲੋਂ ਆਦਿ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। 

ਇਨ੍ਹਾਂ ਚੋਣਾਂ ਵਿਚ ਪਾਰਟੀ ਵੱਲੋਂ ਔਰਤਾਂ ਦੀ ਬਰਾਬਰਤਾ ਹੋਣ ਕਾਰਨ ਕਈਆਂ ਨੂੰ ਟਿਕਟਾਂ ਤੋਂ ਵਾਂਝੇ ਹੋਣਾ ਪਿਆ ਤਾਂ ਕਈਆਂ ਨੇ ਪਾਰਟੀ ਤੋਂ ਬਾਗ਼ੀ ਹੋ ਕੇ ਦੂਜੀਆਂ ਪਾਰਟੀਆਂ ਵੱਲ ਰੁਖ ਕਰ ਲਿਆ। ਸਥਾਨਕ ਕੌਂਸਲ ਵਿਚ ਲੇਬਰ ਪਾਰਟੀ ਜੀ-ਜਾਨ ਨਾਲ ਆਪਣਾ ਕੰਮ ਕਾਜ ਕਰ ਰਹੀ ਹੈ ਅਤੇ ਇਨ੍ਹਾਂ ਚੋਣਾਂ ਵਿਚ ਪਾਰਟੀ ਵੱਲੋਂ ਨੌਜਵਾਨ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

Add a Comment

Your email address will not be published. Required fields are marked *