ਹੋਲੀ ‘ਤੇ ਰੇਲਗੱਡੀਆਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਚੱਲਣਗੀਆਂ ਸਪੈਸ਼ਲ ਟਰੇਨਾਂ

ਫਿਰੋਜ਼ਪੁਰ : ਹੋਲੀ ਦੇ ਮੌਕੇ ’ਤੇ ਰੇਲਗੱਡੀਆਂ ‘ਚ ਪੈਣ ਵਾਲੀ ਭੀੜ ਨੂੰ ਧਿਆਨ ’ਚ ਰੱਖਦੇ ਹੋਏ ਰੇਲਵੇ ਵਿਭਾਗ ਵਲੋਂ 6 ਅਤੇ 7 ਮਾਰਚ ਨੂੰ ਅੰਮ੍ਰਿਤਸਰ ਤੋਂ ਦਰਭੰਗਾ ਅਤੇ ਜੰਮੂਤਵੀ ਤੋਂ ਪਟਨਾ ਵਿਚਾਲੇ ਹੋਲੀ ਸਪੈਸ਼ਲ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਰੇਲਵੇ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਗੱਡੀ ਨੰਬਰ 04662 ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 6 ਮਾਰਚ ਨੂੰ ਸਵੇਰੇ 8:10 ਵਜੇ ਚੱਲ ਕੇ ਅਗਲੇ ਦਿਨ ਦੁਪਹਿਰ 11:15 ਵਜੇ ਦਰਭੰਗਾ ਪਹੁੰਚੇਗੀ। ਦਰਭੰਗਾ ਤੋਂ 7 ਮਾਰਚ ਨੂੰ ਗੱਡੀ ਨੰਬਰ 04661 ਦੁਪਹਿਰ 2:15 ਵਜੇ ਚੱਲਦੇ ਹੋਏ ਅਗਲੇ ਦਿਨ ਸ਼ਾਮ 7:15 ਵਜੇ ਅੰਮ੍ਰਿਤਸਰ ਪਹੁੰਚੇਗੀ।

ਦੋਹਾਂ ਪਾਸਿਓਂ ਇਸ ਗੱਡੀ ਦਾ ਸਟਾਪੇਜ਼ ਬਿਆਸ, ਜਲੰਧਰ ਸ਼ਹਿਰ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੌਰਖਪੁਰ, ਨਰਕਟਿਆਗੰਜ, ਬੇਟੀਹਾ, ਬਾਪੂਧਾਮ ਮੋਤੀਹਰੀ, ਮੁਜੱਫਰਨਗਰ, ਸਮਸਤੀਪੁਰ ਵਿਖੇ ਹੋਵੇਗਾ। ਇਸੇ ਤਰ੍ਹਾਂ ਗੱਡੀ ਨੰਬਰ 04664 ਜੰਮੂਤਵੀ ਸਟੇਸ਼ਨ ਤੋਂ 6 ਮਾਰਚ ਨੂੰ ਸ਼ਾਮ 5:35 ਵਜੇ ਚੱਲ ਕੇ ਅਗਲੇ ਦਿਨ ਰਾਤ 9:15 ਵਜੇ ਪਟਨਾ ਪਹੁੰਚੇਗੀ। ਗੱਡੀ ਨੰਬਰ 04663 ਪਟਨਾ ਤੋਂ 7 ਮਾਰਚ ਨੂੰ ਰਾਤ 11:45 ਵਜੇ ਰਵਾਨਾ ਹੋ ਕੇ ਅਗਲੇ ਦਿਨ ਸ਼ਾਮ 5:35 ਵਜੇ ਜੰਮੂਤਵੀ ਪਹੁੰਚੇਗੀ।

ਦੋਹੇਂ ਪਾਸਿਓਂ ਇਨ੍ਹਾਂ ਗੱਡੀਆਂ ਦਾ ਸਟਾਪੇਜ਼ ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਰਾਏਬਰੇਲੀ, ਪ੍ਰਤਾਪਗੜ੍ਹ, ਵਾਰਾਣਸੀ, ਦੀਨਦਿਆਲ ਜੰਕਸ਼ਨ, ਬਕਸਰ, ਆਰਾ ਸਟੇਸ਼ਨਾਂ ’ਤੇ ਹੋਵੇਗਾ।

Add a Comment

Your email address will not be published. Required fields are marked *