ਅਦਾਕਾਰਾ ਦੀਪਿਕਾ ਪਾਦੂਕੋਣ 95ਵੇਂ ਆਸਕਰ ਐਵਾਰਡ ‘ਚ ਨਿਭਾਏਗੀ ਇਹ ਵੱਡੀ ਜ਼ਿੰਮੇਵਾਰੀ

ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਉਣ ਵਾਲੇ ਦਿਨਾਂ ’ਚ ਹੋਣ ਵਾਲੇ 95ਵੇਂ ਆਸਕਰ ਐਵਾਰਡ ’ਚ ਪੁਰਸਕਾਰ ਦਿੰਦੀ ਨਜ਼ਰ ਆਵੇਗੀ। ਦੀਪਿਕਾ ਪਾਦੂਕੋਣ ਨੇ ਇਹ ਜਾਣਕਾਰੀ ਇੰਸਟਾਗ੍ਰਾਮ ਅਕਾਊਂਟ ’ਤੇ ਵੀਰਵਾਰ ਨੂੰ ਸਾਂਝੀ ਕੀਤੀ। ਇਸ ਦੇ ਨਾਲ ਹੀ ਉਹ ਐਮਿਲੀ ਬਲੰਟ, ਸੈਮੁਅਲ ਐੱਲ ਜੈਕਸਨ, ਡਵੇਨ ਜੌਨਸਨ ਮਾਈਕਲ ਬੀ ਜਾਰਡਨ, ਜੇਨੇਲ ਮੋਨੇ, ਜੈਨੀਫਰ ਕੋਨੇਲੀ, ਰਿਜ ਅਹਿਮਦ ਤੇ ਮੈਲਿਸਾ ਮੈਕਾਰਥੀ ਵਰਗੇ ਕਲਾਕਾਰਾਂ ਦੀ ਸੂਚੀ ’ਚ ਸ਼ਾਮਲ ਹੋ ਗਈ ਹੈ। ਦੱਸ ਦਈਏ ਕਿ ਆਸਕਰ ਐਵਾਰਡ 12 ਮਾਰਚ ਨੂੰ ਲਾਸ ਏਂਜਲਸ ’ਚ ਦਿੱਤੇ ਜਾਣਗੇ। ਇਸ ਵਾਰ ਦਾ ਆਸਕਰ ਐਵਾਰਡ ਭਾਰਤ ਲਈ ਖ਼ਾਸ ਹੈ ਕਿਉਂਕਿ ਇਸ ਵਾਰ ਆਸਕਰ ’ਚ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ’ ਦੇ ਗੀਤ ‘ਨਾਟੂ-ਨਾਟੂ’ ਨੂੰ ਬੈਸਟ ਓਰੀਜਨਲ ਗਾਣੇ ਦੀ ਸ਼੍ਰੇਣੀ ’ਚ ਨਾਮਜ਼ਦਗੀ ਮਿਲੀ ਹੈ।

Add a Comment

Your email address will not be published. Required fields are marked *