MTV Hustle 2.0 ਦੇ ਜੇਤੂ ਐੱਮ. ਸੀ. ਸਕੁਏਅਰ ਨਾਲ ਸ਼ਹਿਨਾਜ਼ ਦਾ ਗੀਤ

ਚੰਡੀਗੜ੍ਹ – ਐੱਮ. ਸੀ. ਸਕੁਏਅਰ ਨੇ ਇਨ੍ਹੀਂ ਦਿਨੀਂ ਇੰਟਰਨੈੱਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਆਪਣੇ ਵੱਖਰੇ ਸਵੈਗ ਤੇ ਰੈਪ ਨਾਲ ਐੱਮ. ਸੀ. ਸਕੁਏਅਰ ਨੇ ‘ਐੱਮ. ਟੀ. ਵੀ. ਹਸਲ 2.0’ ਜਿੱਤ ਲਿਆ ਹੈ।

ਇਸ ਦੇ ਨਾਲ ਹੀ ਐੱਮ. ਸੀ. ਸਕੁਏਅਰ ਦੀ ਨਵੀਂ ਤਸਵੀਰ ਨੇ ਸੋਸ਼ਲ ਮੀਡੀਆ ’ਤੇ ਤੂਫ਼ਾਨ ਲਿਆ ਦਿੱਤਾ ਹੈ। ਹਾਲ ਹੀ ’ਚ ਐੱਮ. ਸੀ. ਸਕੁਏਅਰ ਨੇ ਇੰਟਰਨੈੱਟ ਸੈਂਸੇਸ਼ਨ ਸ਼ਹਿਨਾਜ਼ ਗਿੱਲ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਐੱਮ. ਸੀ. ਸਕੁਏਅਰ ਨੇ ਸ਼ਹਿਨਾਜ਼ ਗਿੱਲ ਨਾਲ ਆਪਣੇ ਨਵੇਂ ਗੀਤ ਦਾ ਹਿੰਟ ਵੀ ਦਿੱਤਾ ਹੈ, ਜਿਸ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹੋ ਗਏ ਹਨ।

ਐੱਮ. ਸੀ. ਸਕੁਏਅਰ ਨੇ ਸ਼ਹਿਨਾਜ਼ ਗਿੱਲ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘What’s Cooking ??? 🤫.’’ ਤਸਵੀਰ ਨਾਲ #comingsoon #mcsquare #shehnaazgill ਹੈਸ਼ਟੈਗ ਵੀ ਦਿੱਤੇ ਗਏ ਹਨ। ਇਸ ਤੋਂ ਸਾਫ ਹੈ ਕਿ ਐੱਮ. ਸੀ. ਸਕੁਏਅਰ ਦਾ ਬਹੁਤ ਜਲਦ ਸ਼ਹਿਨਾਜ਼ ਗਿੱਲ ਨਾਲ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਵੀ ਵੱਖ-ਵੱਖ ਗੀਤਾਂ ’ਚ ਆਪਣੀ ਆਵਾਜ਼ ਦਾ ਜਾਦੂ ਚਲਾ ਚੁੱਕੀ ਹੈ। ਅਜਿਹੇ ’ਚ ਇੰਟਰਨੈੱਟ ’ਤੇ ਇਸ ਸਮੇਂ ਦੋਵੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਤੇ ਦੋਵਾਂ ਦੇ ਚਾਹੁਣ ਵਾਲੇ ਹੁਣੇ ਤੋਂ ਸ਼ਹਿਨਾਜ਼ ਤੇ ਐੱਮ. ਸੀ. ਸਕੁਏਅਰ ਦੇ ਇਕੱਠਿਆਂ ਗੀਤ ਰਿਲੀਜ਼ ਹੋਣ ਦੀ ਉਡੀਕ ’ਚ ਬੈਠ ਗਏ ਹਨ।

Add a Comment

Your email address will not be published. Required fields are marked *