ਖੰਨਾ ‘ਚ ਰਾਤ ਵੇਲੇ ਵੱਡੀ ਵਾਰਦਾਤ, ਮਜ਼ਦੂਰ ਦਾ ਕੀਤਾ ਬੇਰਹਿਮੀ ਨਾਲ ਕਤਲ

ਖੰਨਾ : ਖੰਨਾ ‘ਚ ਬੀਤੀ ਰਾਤ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਇਕ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਿਰਜਾ ਪ੍ਰਸਾਦ (65) ਵਜੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਗਿਰਜਾ ਪ੍ਰਸਾਦ ਦੇ ਪੁੱਤਰ ਸੁਨੀਲ ਨੇ ਦੱਸਿਆ ਕਿ ਉਸ ਦੇ ਪਿਤਾ ਸ਼ੈਲਰ ‘ਚ ਕੰਮ ਕਰਦੇ ਸਨ ਅਤੇ ਮਾਂ ਅਨੀਤਾ ਦੇਵੀ ਚਾਹ ਦਾ ਖੋਖਾ ਲਾਉਂਦੀ ਹੈ।

ਬੀਤੀ ਰਾਤ ਉਸ ਦੇ ਪਿਤਾ ਉਸ ਦੀ ਮਾਂ ਕੋਲ ਬੈਠੇ ਸੀ ਅਤੇ ਘਰ ‘ਚ ਹੀ ਮੌਜੂਦ ਸਨ। ਅਚਾਨਕ ਉਸ ਦੀ ਮਾਂ ਨੇ ਰੌਲ ਪਾਇਆ ਕਿ ਉਸ ਦੇ ਪਿਤਾ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਹੈ। ਜਦੋਂ ਸੁਨੀਲ ਬਾਹਰ ਆਇਆ ਤਾਂ ਉਸ ਦਾ ਪਿਤਾ ਖੂਨ ਨਾਲ ਲੱਥਪਥ ਪਿਆ ਸੀ। ਜਦੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਸੁਨੀਲ ਮੁਤਬਕ ਉਸ ਦੀ ਮਾਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਭੱਜਦੇ ਹੋਏ ਦੇਖਿਆ। ਆਲੇ-ਦੁਆਲੇ ਦੇ ਲੋਕਾਂ ਨੇ ਵੀ ਕਿਹਾ ਕਿ ਗਿਰਜਾ ਪ੍ਰਸਾਦ ਨੂੰ ਗੋਲੀ ਮਾਰੀ ਗਈ ਹੈ।

ਫਿਲਹਾਲ ਮ੍ਰਿਤਕ ਗਿਰਜਾ ਪ੍ਰਸਾਦ ਦੀ ਲਾਸ਼ ਦਾ ਪੋਸਟ ਮਾਰਟਮ ਕਰਾਇਆ ਜਾ ਰਿਹਾ ਹੈ। ਇਸ ਬਾਰੇ ਖੰਨਾ ਦੇ ਡੀ. ਐੱਸ. ਪੀ. ਕਰਨੈਲ ਸਿੰਘ ਨੇ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਗੋਲੀ ਲੱਗਣ ਵਾਲੀ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਡਾਕਟਰਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਬਾਕੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।

Add a Comment

Your email address will not be published. Required fields are marked *