ਰੂਸ ਨੂੰ ਹਵਾਬਾਜ਼ੀ ਤਕਨੀਕ ਵੇਚਣ ਦੇ ਦੋਸ਼ ਵਿੱਚ ਦੋ ਅਮਰੀਕੀ ਵਿਅਕਤੀ ਗ੍ਰਿਫ਼ਤਾਰ

ਵਾਸ਼ਿੰਗਟਨ : ਅਮਰੀਕਾ ਦੇ ਨਿਆਂ ਵਿਭਾਗ ਨੇ ਰੂਸ ਨੂੰ ਹਵਾਬਾਜ਼ੀ ਨਾਲ ਸਬੰਧਿਤ ਤਕਨਾਲੋਜੀ ਅਤੇ ਸਾਜ਼ੋ-ਸਾਮਾਨ ਦੀ ਮੁਰੰਮਤ ਸੇਵਾਵਾਂ ਪ੍ਰਦਾਨ ਕਰਨ ਦੇ ਦੋਸ਼ ਵਿੱਚ ਵੀਰਵਾਰ ਨੂੰ ਕੰਸਾਸ ਦੇ ਰਹਿਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਸਿਰਿਲ ਗ੍ਰੇਗਰੀ ਬੁਆਨੋਵਸਕੀ ਅਤੇ ਡਗਲਸ ਰੌਬਰਟਸਨ ‘ਤੇ ਸਾਜ਼ਿਸ਼ ਰਚਣ, ਗੈਰ-ਲਾਇਸੈਂਸੀ ਤਕਨਾਲੋਜੀ ਪ੍ਰਦਾਨ ਕਰਨ ਅਤੇ ਇਲੈਕਟ੍ਰਾਨਿਕ ਉਪਕਰਣਾਂ ਲਈ ਨਿਰਯਾਕ ਜਾਣਕਾਰੀ ਪ੍ਰਦਾਨ ਕਰਨ ਸਮੇਤ ਵੱਖ-ਵੱਖ ਦੋਸ਼ ਲੱਗੇ ਹਨ। 

ਪਿਛਲੇ ਸਾਲ 24 ਫਰਵਰੀ ਨੂੰ ਯੂਕ੍ਰੇਨ ‘ਤੇ ਹਮਲਾ ਹੋਣ ਨੂੰ ਲੈ ਕੇ ਅਮਰੀਕਾ ਨੇ ਰੂਸ ਦੇ ਖ਼ਿਲਾਫ਼ ਪਾਬੰਦੀਆਂ ਅਤੇ ਵਿੱਤੀ ਦੰਡ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ, ਜਿਸ ਦੇ ਵਿੱਚ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਅਮਰੀਕਾ ਨੇ ਰੂਸੀ ਵਿਅਕਤੀਆਂ ਅਤੇ ਕੰਪਨੀਆਂ ‘ਤੇ ਪਾਬੰਦੀ ਲਗਾਉਣ ਤੋਂ ਇਲਾਵਾ  ਰੂਸ ਨਾਲ ਕੀਤੇ ਜਾਣ ਵਾਲੇ ਵਪਾਰ ‘ਤੇ ਵੀ ਰੋਕ ਲਗਾਈ ਹੈ। ਉਕਤ ਵਿਅਕਤੀਆਂ ‘ਤੇ ਲੱਗੇ ਇਲਜ਼ਾਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਵਿਅਕਤੀਆਂ ਨੇ ਅਮਰੀਕਾ ਦੇ ਨਿਰਯਾਤ ਕਾਨੂੰਨਾਂ ਤੋਂ ਬਚਦੇ ਹੋਏ 2020 ਤੋਂ ਰੂਸ ਨੂੰ ਹਵਾਬਾਜ਼ੀ ਨਾਲ ਸਬੰਧਿਤ ਤਕਨਾਲੋਜੀ ਅਤੇ ਉਪਕਰਣ ਮੁਰੰਮਤ ਸੇਵਾਵਾਂ ਪ੍ਰਦਾਨ ਕੀਤੀਆਂ।

Add a Comment

Your email address will not be published. Required fields are marked *