ਭਾਰਤ ਅਤੇ ਪਾਕਿ ਸ਼ਾਂਤੀਪੂਰਨ ਤਰੀਕੇ ਨਾਲ ਕਸ਼ਮੀਰ ਮਸਲਾ ਨਜਿੱਠਣ: ਚੀਨ

ਪੇਈਚਿੰਗ:ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰੁਤਬਾ ਮਨਸੂਖ ਕੀਤੇ ਜਾਣ ਦੀ ਤੀਜੀ ਵਰ੍ਹੇਗੰਢ ਮੌਕੇ ਚੀਨ ਨੇ ਅੱਜ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਕਸ਼ਮੀਰ ਮਸਲੇ ਨਾਲ ਜੁੜੇ ਆਪਣੇ ਵੱਖਰੇਵੇਂ ਸੰਵਾਦ ਤੇ ਸੋਚ-ਵਿਚਾਰ ਜ਼ਰੀਏ ਅਮਨ-ਅਮਾਨ ਨਾਲ ਨਿਬੇੜ ਲੈਣੇ ਚਾਹੀਦੇ ਹਨ। ਧਾਰਾ 370 ਮਨਸੂਖ ਕੀਤੇ ਜਾਣ ਨਾਲ ਜੰਮੂ ਤੇ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰੁਤਬਾ ਖ਼ਤਮ ਹੋ ਗਿਆ ਸੀ। ਇਕ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ, ‘‘ਕਸ਼ਮੀਰ ਮੁੱਦੇ ’ਤੇ ਚੀਨ ਦਾ ਸਟੈਂਡ ਬਿਲਕੁਲ ਸਪਸ਼ਟ ਤੇ ਇਕਸੁਰ ਹੈ। ਕੌਮਾਂਤਰੀ ਭਾਈਚਾਰਾ ਵੀ ਇਸ ਗੱਲ ਨੂੰ ਲੈ ਕੇ ਇਕਮੱਤ ਹੈ।’’ ਹੁਆ ਨੇ ਕਿਹਾ, ‘‘ਤਿੰਨ ਸਾਲ ਪਹਿਲਾਂ ਅਸੀਂ ਇਹ ਗੱਲ ਆਖੀ ਸੀ ਕਿ ਸਬੰਧਤ ਪਾਰਟੀਆਂ ਜ਼ਾਬਤੇ ਤੇ ਸਿਆਣਪ ਤੋਂ ਕੰਮ ਲੈਣ।’’

Add a Comment

Your email address will not be published. Required fields are marked *