ਨਿਊਜ਼ੀਲੈਂਡ ‘ਚ ਹੋਣ ਜਾ ਰਹੀਆਂ ਲੋਕਲ ਬੋਰਡ ਚੋਣਾਂ

ਆਕਲੈਂਡ -: ਨਿਊਜ਼ੀਲੈਂਡ ਵਿਚ ਲੋਕਲ ਬੋਰਡ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਇਹਨਾਂ ਚੋਣਾਂ ਵਿਚ ਇਸ ਵਾਰ ਪੰਜਾਬੀ ਅਤੇ ਭਾਰਤੀ ਉਮੀਦਵਾਰ ਵੀ ਆਪਣੀ ਕਿਸਮਤ ਅਜਮਾ ਰਹੇ ਹਨ। ਇਸ ਸਬੰਧੀ ਜਗ ਬਾਣੀ ਨੇ ਪੰਜਾਬੀ ਉਮੀਦਵਾਰ ਖੜਗ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ।ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਚੋਣਾਂ ਵਿਚ ਕੀ ਖਾਸ ਹੈ ਅਤੇ ਇਸ ਵਿਚ ਜਿੱਤ ਕੇ ਕੀ ਤਬਦੀਲੀ ਲਿਆਂਦੀਆਂ ਜਾ ਸਕਦੀਆਂ ਹਨ। 

ਇੱਥੇ ਦੱਸ ਦਈਏ ਕਿ ਨਿਊਜ਼ੀਲੈਂਡ ਵਿਚ ਹਰ 3 ਸਾਲ ਬਾਅਦ ਹੁੰਦੀਆਂ ਹਨ। ਖੜਗ ਸਿੰਘ ਮਨਰੇਵਾ ਤੋਂ ਲੋਕਲ ਬੋਰਡ ਇਲੈਕਸ਼ਨ ਦੇ ਉਮੀਦਵਾਰ ਹਨ। ਉਹਨਾਂ ਨੇ ਦੱਸਿਆ ਕਿ ਮਨਰੇਵਾ ਵਿਚ ਉਹਨਾਂ ਦਾ ਕਾਰੋਬਾਰ ਅਤੇ ਪਰਿਵਾਰ ਹੈ। ਇਸ ਲਈ ਉਹਨਾਂ ਇਸ ਇਲਾਕੇ ਤੋਂ ਚੋਣ ਲੜਨ ਦਾ ਫ਼ੈਸਲਾ ਲਿਆ।ਇਸ ਤੋਂ ਇਲਾਵਾ ਉਹਨਾਂ ਨੇ ਵੱਖ-ਵੱਖ ਮੁੱਦਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।ਇਸ ਪੂਰੀ ਗੱਲਬਾਤ ਨੂੰ ਤੁਸੀਂ ਉਕਤ ਵੀਡੀਓ ਵਿਚ ਸੁਣ ਸਕਦੇ ਹੋ।

Add a Comment

Your email address will not be published. Required fields are marked *