‘ਹਮਾਰੀ ਭਾਬੀ ਕੈਸੀ ਹੋ, ਸਾਰਾ ਭਾਬੀ ਜੈਸੀ ਹੋ’… ਲਾਈਵ ਮੈਚ ‘ਚ ਲੱਗੇ ਨਾ

ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਇਕ ਵਾਰ ਫਿਰ ਸਟੇਡੀਅਮ ‘ਚ ਪ੍ਰਸ਼ੰਸਕਾਂ ਵਲੋਂ ਟ੍ਰੋਲ ਹੁੰਦੇ ਨਜ਼ਰ ਆਏ। ਆਸਟਰੇਲੀਆ ਖ਼ਿਲਾਫ਼ ਤੀਸਰੇ ਟੈਸਟ ਮੈਚ ਦੇ ਪਹਿਲੇ ਦਿਨ ਜਦੋਂ ਭਾਰਤੀ ਟੀਮ ਮੈਦਾਨ ‘ਚ ਉਤਰੀ ਤਾਂ ਸ਼ੁਭਮਨ ਗਿੱਲ ਨੂੰ ਦੇਖ ਕੇ ਦਰਸ਼ਕਾਂ ‘ਚ ਬੈਠੇ ਪ੍ਰਸ਼ੰਸਕਾਂ ਨੇ ਅਚਾਨਕ ‘ਹਮਾਰੀ ਭਾਬੀ ਕੈਸੀ ਹੋ, ਸਾਰਾ ਭਾਬੀ ਜੈਸੀ ਹੋ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਹੋਇਆ ਇੰਝ ਕਿ ਸ਼ੁਭਮਨ ਫੀਲਡਿੰਗ ਲਈ ਬਾਊਂਡਰੀ ਦੇ ਕੋਲ ਖੜ੍ਹੇ ਸਨ, ਇਸ ਦੌਰਾਨ ਪ੍ਰਸ਼ੰਸਕਾਂ ਨੇ ਸ਼ੁਬਮਨ ਦੇ ਸਾਹਮਣੇ ਸਾਰਾ-ਸਾਰਾ ਦਾ ਨਾਂ ਲੈ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪਰ ਫਿਰ ਉਹ ਕੁਝ ਨਹੀਂ ਬੋਲਿਆ ਪਰ ਜਦੋਂ ਪ੍ਰਸ਼ੰਸਕਾਂ ਨੇ ਗਿੱਲ ਨੂੰ ਫਿਰ ਦੇਖਿਆ ਅਤੇ ‘ਹਮਾਰੀ ਭਾਬੀ ਕੈਸੀ ਹੋ, ਸਾਰਾ ਭਾਬੀ ਜੈਸੀ ਹੋ’ ਦੇ ਨਾਅਰੇ ਲਗਾਏ ਤਾਂ ਖਿਡਾਰੀ ਨੇ ਵੀ ਹੱਥ ਖੜ੍ਹੇ ਕਰ ਕੇ ਪ੍ਰਸ਼ੰਸਕਾਂ ਨੂੰ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ। ਇਸ ਪਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ।

ਦੱਸ ਦੇਈਏ ਕਿ ਸਾਰਾ ਨਾਲ ਗਿੱਲ ਦਾ ਨਾਂ ਜੁੜਿਆ ਹੋਇਆ ਹੈ ਪਰ ਭੰਬਲਭੂਸਾ ਬਣਿਆ ਹੋਇਆ ਹੈ ਕਿ ਇਹ ਸਾਰਾ ਕੌਣ ਹੈ? ਦਰਅਸਲ, ਕੁਝ ਪ੍ਰਸ਼ੰਸਕ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਨਾਲ ਜੋੜਦੇ ਹਨ ਤਾਂ ਕੁਝ ਬਾਲੀਵੁੱਡ ਅਭਿਨੇਤਰੀ ਸਾਰਾ ਅਲੀ ਖਾਨ ਨਾਲ ਜੋੜਦੇ ਹਨ, ਕਿਉਂਕਿ ਗਿੱਲ ਅਦਾਕਾਰਾ ਸਾਰਾ ਨਾਲ ਵੀ ਸਪੋਟ ਕਰ ਚੁੱਕੇ ਹਨ। ਇਸ ਦੇ ਨਾਲ ਹੀ ਹਾਲ ਹੀ ‘ਚ ਸਚਿਨ ਨੇ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ‘ਚ ਸਚਿਨ ਦੀ ਬੇਟੀ ਸਾਰਾ ਵੀ ਮੌਜੂਦ ਸੀ।

ਦੂਜੇ ਪਾਸੇ ਤੀਜੇ ਟੈਸਟ ‘ਚ ਕੇ.ਐੱਲ ਰਾਹੁਲ ਦੀ ਥਾਂ ‘ਤੇ ਆਏ ਗਿੱਲ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਹ ਦੋਵੇਂ ਪਾਰੀਆਂ ‘ਚ ਫਲਾਪ ਸਾਬਤ ਹੋਏ। ਪਹਿਲੀ ਪਾਰੀ ‘ਚ ਗਿੱਲ ਸਿਰਫ 21 ਦੌੜਾਂ ਬਣਾ ਕੇ ਆਊਟ ਹੋ ਗਿਆ, ਜਦਕਿ ਦੂਜੀ ਪਾਰੀ ‘ਚ ਉਹ ਸਿਰਫ 5 ਦੌੜਾਂ ਹੀ ਬਣਾ ਸਕਿਆ। ਫਿਲਹਾਲ ਟੀਮ ਇੰਡੀਆ ਤੀਜੇ ਟੈਸਟ ‘ਚ ਮੁਸ਼ਕਲ ‘ਚ ਘਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਮਹਿਮਾਨ ਟੀਮ ਨੂੰ ਜਿੱਤ ਲਈ ਸਿਰਫ 76 ਦੌੜਾਂ ਦਾ ਟੀਚਾ ਮਿਲਿਆ ਹੈ।

Add a Comment

Your email address will not be published. Required fields are marked *