ਜਡੇਜਾ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਬਣਾਇਆ ਵੱਡਾ ਰਿਕਾਰਡ

ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਬੁੱਧਵਾਰ ਨੂੰ ਕਪਿਲ ਦੇਵ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ 500 ਵਿਕਟਾਂ ਅਤੇ 5000 ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਕ੍ਰਿਕਟਰ ਬਣ ਗਏ ਹਨ। 34 ਸਾਲਾ ਇਸ ਆਲਰਾਊਂਡਰ ਨੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੌਰਾਨ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਐੱਲ.ਬੀ.ਡਬਲਯੂ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ। ਇਹ ਟੈਸਟ ਕ੍ਰਿਕਟ ਵਿੱਚ ਉਨ੍ਹਾਂ ਦੀ 260ਵੀਂ ਵਿਕਟ ਸੀ, ਜਿਸ ਨਾਲ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਉਨ੍ਹਾਂ ਦੀਆਂ ਵਿਕਟਾਂ ਦੀ ਗਿਣਤੀ 500 ਹੋ ਗਈ ਹੈ।

ਖੱਬੇ ਹੱਥ ਦੇ ਸਪਿਨਰ ਜਡੇਜਾ ਨੇ 171 ਇਕ ਰੋਜ਼ਾ ਮੈਚਾਂ ਵਿੱਚ 189 ਵਿਕਟਾਂ ਅਤੇ 64 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 51 ਵਿਕਟਾਂ ਲਈਆਂ ਹਨ। ਜਡੇਜਾ ਮਹੱਤਵਪੂਰਨ ਬੱਲੇਬਾਜ਼ ਵੀ ਹਨ। ਉਨ੍ਹਾਂ ਨੇ ਟੈਸਟ ਮੈਚਾਂ ਵਿੱਚ 36.88 ਦੀ ਔਸਤ ਨਾਲ 2619 ਦੌੜਾਂ ਬਣਾਈਆਂ ਹਨ, ਜਿਸ ਵਿੱਚ ਤਿੰਨ ਸੈਂਕੜੇ ਸ਼ਾਮਲ ਹਨ। ਜਡੇਜਾ ਨੇ ਵਨਡੇ ‘ਚ 2447 ਅਤੇ ਟੀ-20 ਅੰਤਰਰਾਸ਼ਟਰੀ ‘ਚ 457 ਦੌੜਾਂ ਬਣਾਈਆਂ ਹਨ। ਭਾਰਤ ਦੇ 1983 ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਇਹ ਉਪਲਬਧੀ ਹਾਸਲ ਕਰਨ ਵਾਲੇ ਦੇਸ਼ ਦੇ ਪਹਿਲੇ ਖਿਡਾਰੀ ਸਨ। ਉਨ੍ਹਾਂ ਨੇ 131 ਟੈਸਟਾਂ ਵਿੱਚ 434 ਵਿਕਟਾਂ ਅਤੇ 225 ਇਕ ਰੋਜ਼ਾ ਮੈਚਾਂ ਵਿੱਚ 253 ਵਿਕਟਾਂ ਲਈਆਂ, ਜਿਸ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਨ੍ਹਾਂ ਨੇ ਕੁੱਲ 687 ਵਿਕਟਾਂ ਲਈਆਂ।

Add a Comment

Your email address will not be published. Required fields are marked *