60 ਦੇ ਦਹਾਕੇ ਦੀ ਅਦਾਕਾਰਾ ਪ੍ਰਿਆ ਰਾਜਵੰਸ਼ ਦੇ ਭਰਾਵਾਂ ਨੂੰ ਧੋਖਾਧੜੀ ਦੇ ਮਾਮਲੇ ’ਚ ਨੋਟਿਸ ਜਾਰੀ

ਚੰਡੀਗੜ੍ਹ – 60 ਦੇ ਦਹਾਕੇ ਦੀ ਬਾਲੀਵੁੱਡ ਅਦਾਕਾਰਾ ਪ੍ਰਿਆ ਰਾਜਵੰਸ਼ ਦੇ ਭਰਾਵਾਂ ਦੀ ਸੈਕਟਰ 5 ਸਥਿਤ ਕੋਠੀ ਨਾਲ ਜੁੜਿਆ ਮਾਮਲਾ ਚੰਡੀਗੜ੍ਹ ਸੀ. ਬੀ. ਆਈ. ਕੋਰਟ ’ਚ ਪਹੁੰਚਿਆ ਹੈ। ਇਸ ਮਾਮਲੇ ’ਚ ਦੋ ਸਾਲ ਪਹਿਲਾਂ ਸੀ. ਬੀ. ਆਈ. ਨੇ ਸੈਕਟਰ 11 ਦੇ ਅਮਰਦੀਪ ਸਿੰਘ ਬਰਾੜ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਦੋਸ਼ ਸਨ ਕਿ ਉਸ ਨੇ ਇਸ ਕੋਠੀ ਦੇ 50 ਫ਼ੀਸਦੀ ਸ਼ੇਅਰਜ਼ ਦੀ ਸੇਲ ਸਬੰਧੀ ਪੰਜਾਬ-ਹਰਿਆਣਾ ਹਾਈਕੋਰਟ ’ਚ ਇਕ ਫਰਜ਼ੀ ਪਟੀਸ਼ਨ ਦਾਇਰ ਕੀਤੀ ਸੀ।

ਇਸ ਦੀ ਜਾਂਚ ਸੀ. ਬੀ. ਆਈ. ਕੋਲ ਪਹੁੰਚੀ ਸੀ। ਸੀ. ਬੀ. ਆਈ. ਨੇ ਦੋ ਸਾਲਾਂ ਬਾਅਦ ਜਾਂਚ ਪੂਰੀ ਕਰਕੇ ਬਰਾੜ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਸੀ ਤੇ ਕੋਰਟ ਨੇ ਬਰਾੜ ਨੂੰ ਪੇਸ਼ ਹੋਣ ਲਈ ਸੰਮਨ ਕਰ ਦਿੱਤੇ ਹਨ।

ਹੁਣ ਕੇਸ ਦੀ ਸੁਣਵਾਈ 4 ਮਾਰਚ ਨੂੰ ਹੋਵੇਗੀ। ਇਹ ਕੋਠੀ ‘ਹੀਰ ਰਾਂਝਾ’, ‘ਹੱਸਦੇ ਜ਼ਖ਼ਮ’, ‘ਹਕੀਕਤ’ ਵਰਗੀਆਂ ਫ਼ਿਲਮਾਂ ਦੀ ਅਦਾਕਾਰਾ ਪ੍ਰਿਆ ਰਾਜਵੰਸ਼ (ਅਸਲੀ ਨਾਂ ਵੀਰਾ ਸੁੰਦਰ ਸਿੰਘ) ਦੇ ਪਿਤਾ ਸੁੰਦਰ ਸਿੰਘ ਦੀ ਸੀ। ਬਾਅਦ ’ਚ ਇਹ ਕੋਠੀ ਪ੍ਰਿਆ ਦੇ ਦੋਵਾਂ ਭਰਾਵਾਂ ਦੇ ਨਾਂ ਹੋ ਗਈ।

ਪ੍ਰਿਆ ਵੀ ਇਸ ’ਚ ਹਿੱਸੇਦਾਰ ਸੀ ਪਰ ਸਾਲ 2000 ’ਚ ਮੁੰਬਈ ’ਚ ਉਸ ਦਾ ਕਤਲ ਹੋ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਹੀ ਉਹ ਆਪਣਾ ਹਿੱਸਾ ਭਰਾਵਾਂ ਦੇ ਨਾਂ ਕਰ ਚੁੱਕੀ ਸੀ।

Add a Comment

Your email address will not be published. Required fields are marked *