ਰਜ਼ਾ ਮੁਰਾਦ ਤੇ ਸ਼ਕਤੀ ਕਪੂਰ ਨੇ ‘ਅੰਡਰਵਰਲਡ ਕਾ ਕਬਜ਼ਾ’ ਦੇ ਵੱਡੇ ਮਾਫਈਆ ਅਰਕੇਸ਼ਵਰਾ ਦਾ ਕੀਤਾ ਸਵਾਗਤ

ਮੁੰਬਈ – ਆਨੰਦ ਪੰਡਤ ਇਨ੍ਹੀਂ ਦਿਨੀਂ ਆਪਣੀ ਪੈਨ ਇੰਡੀਆ ਫ਼ਿਲਮ ‘ਅੰਡਰਵਰਲਡ ਕਾ ਕਬਜ਼ਾ’ ਨੂੰ ਲੈ ਕੇ ਕਾਫੀ ਚਰਚਾ ’ਚ ਹਨ। ਜਦੋਂ ਤੋਂ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਦਰਸ਼ਕਾਂ ’ਚ ਫ਼ਿਲਮ ਨੂੰ ਲੈ ਕੇ ਕਾਫੀ ਕ੍ਰੇਜ਼ ਹੈ। ਫ਼ਿਲਮ ਦਾ ਟਰੇਲਰ 2 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਦੇ ਦੋ ਪ੍ਰਸਿੱਧ ਖਲਨਾਇਕ ਸ਼ਕਤੀ ਕਪੂਰ ਤੇ ਰਜ਼ਾ ਮੁਰਾਜ ਨੇ ਅਮਰਪਾਰਾ ਦੇ ਅਰਕੇਸ਼ਵਰਾ ਦਾ ਦਿਲੋਂ ਸਵਾਗਤ ਕੀਤਾ ਹੈ। 

ਸ਼ਕਤੀ ਕਪੂਰ ਤੇ ਰਜ਼ਾ ਮੁਰਾਦ ਆਪਣੀਆਂ ਸਾਰੀਆਂ ਫ਼ਿਲਮਾਂ ’ਚ ਆਪਣੇ ਹੀਰੋ ’ਤੇ ਹਾਵੀ ਹੋਣ ਲਈ ਜਾਣੇ ਜਾਂਦੇ ਹਨ। ਉਹ ਸਾਡੇ ਭਾਰਤੀ ਸਿਨੇਮਾ ਦੇ ਸਭ ਤੋਂ ਪਸੰਦੀਦਾ ਖਲਨਾਇਕਾਂ ’ਚੋਂ ਇਕ ਹਨ। ਦੋਵੇਂ ਖਲਨਾਇਕਾਂ ਨੇ ਆਪੋ-ਆਪਣੇ ਖਲਨਾਇਕ ਅੰਦਾਜ਼ ਨਾਲ ਅਰਕੇਸ਼ਵਰਾ ਦਾ ਸਵਾਗਤ ਕਰਦੇ ਹਨ।

Add a Comment

Your email address will not be published. Required fields are marked *