ਪਹਿਲੇ ਦਿਨ ਆਯੂਸ਼ਮਾਨ ਖੁਰਾਣਾ ਦੀ ਫ਼ਿਲਮ ‘ਐਨ ਐਕਸ਼ਨ ਹੀਰੋ’ ਦੀ ਕਮਾਈ ਨੇ ਕੀਤਾ ਨਿਰਾਸ਼
December 4, 2022
ਮੁੰਬਈ – ਆਯੂਸ਼ਮਾਨ ਖੁਰਾਣਾ ਦੀ ਫ਼ਿਲਮ ‘ਐਨ ਐਕਸ਼ਨ ਹੀਰੋ’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਵੀ ਸਾਹਮਣੇ ਆ ਗਈ ਹੈ, ਜੋ ਬੇਹੱਦ ਘੱਟ ਹੈ। ਆਯੂਸ਼ਮਾਨ ਖੁਰਾਣਾ ਦੀ ‘ਐਨ ਐਕਸ਼ਨ ਹੀਰੋ’ ਫ਼ਿਲਮ ਨੇ ਪਹਿਲੇ ਦਿਨ 1.31 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਦੀ ਕਮਾਈ ਦਾ ਇਹ ਅੰਕੜਾ ਤਰਨ ਆਦਰਸ਼ ਨੇ ਸਾਂਝਾ ਕੀਤਾ ਹੈ। ਆਯੂਸ਼ਮਾਨ ਖੁਰਾਣਾ ਦੇ ਨਾਲ ਇਸ ਫ਼ਿਲਮ ’ਚ ਜੈਦੀਪ ਅਹਲਾਵਤ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਆਯੂਸ਼ਮਾਨ ਖੁਰਾਣਾ ਦੇ ਕਰੀਅਰ ਦੀ ਇਹ ਪਹਿਲੀ ਐਕਸ਼ਨ ਫ਼ਿਲਮ ਹੈ। ਉਥੇ ‘ਐਨ ਐਕਸ਼ਨ ਹੀਰੋ’ ਤੋਂ ਵੱਧ ਤੀਜੇ ਹਫ਼ਤੇ ਦੇ ਪਹਿਲੇ ਦਿਨ ਯਾਨੀ ਸ਼ੁੱਕਰਵਾਰ ਨੂੰ ‘ਦ੍ਰਿਸ਼ਯਮ 2’ ਨੇ ਸ਼ਾਨਦਾਰ ਕਮਾਈ ਕੀਤੀ ਹੈ। ‘ਦ੍ਰਿਸ਼ਯਮ 2’ ਨੇ ਸ਼ੁੱਕਰਵਾਰ ਨੂੰ 4.45 ਕਰੋੜ ਰੁਪਏ ਕਮਾਏ। ਇਸ ਦੇ ਨਾਲ ਹੀ ‘ਦ੍ਰਿਸ਼ਯਮ 2’ ਦੀ ਕੁਲ ਕਮਾਈ 167.93 ਕਰੋੜ ਰੁਪਏ ਹੋ ਗਈ ਹੈ।

